Air India Express Cheap Flight Tickets : ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਤੇ ਘੁੰਮਣ ਜਾਂ ਯਾਤਰਾ ਕਰਨ ਦਾ ਪਲਾਨ ਬਣਾ ਰਹੇ ਹੋ ਅਤੇ ਦੋਸਤਾਂ ਜਾਂ ਪਰਿਵਾਰ ਨਾਲ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਟਿਕਟ ਬੁੱਕ ਕਰਨ ਲਈ ਇਹ ਸਮਾਂ ਕਾਫੀ ਵਧੀਆ ਹੋ ਸਕਦਾ ਹੈ। ਕਿਉਂਕਿ ਇਸ ਸਮੇਂ ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਯਾਤਰੀਆਂ ਲਈ ਖਾਸ ਆਫਰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਤੁਸੀਂ ਕਰੀਬ 20 ਫੀਸਦੀ ਤੱਕ ਦੀ ਛੋਟ ‘ਤੇ ਟਿਕਟ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਵਾਧੂ ਡਿਸਕਾਊਂਟ ਵੀ ਮਿਲ ਸਕਦਾ ਹੈ।
ਕਿਉਂ ਮਿਲ ਰਹੀ ਹੈ ਛੋਟ?
ਦਰਅਸਲ, ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਟਿਕਟ ਬੁਕਿੰਗ ‘ਤੇ ‘Freedom Sale’ ਚਲਾਈ ਜਾ ਰਹੀ ਹੈ। ਇਹ ਸੀਮਤ ਸਮੇਂ ਲਈ ਹੈ। ਇਸ ਸੇਲ ਤਹਿਤ ਯਾਤਰੀਆਂ ਨੂੰ ਫਲਾਈਟ ਕਿਰਾਏ ਅਤੇ ‘Gourmair’ ਮੀਲ ‘ਤੇ 20 ਫੀਸਦੀ ਤੱਕ ਦੀ ਬਚਤ ਕਰਨ ਦਾ ਮੌਕਾ ਮਿਲ ਰਿਹਾ ਹੈ।
ਕਦੋਂ ਤੱਕ ਚੱਲੇਗੀ ਸੇਲ?
ਏਅਰਲਾਈਨ ਮੁਤਾਬਕ ਇਹ ਬੁਕਿੰਗ ਆਫਰ 16 ਅਗਸਤ ਤੱਕ ਉਪਲਬਧ ਰਹੇਗਾ। ਜੇਕਰ ਤੁਸੀਂ 16 ਅਗਸਤ ਤੋਂ 31 ਅਕਤੂਬਰ ਦੇ ਵਿਚਕਾਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਸਮੇਂ ਦੌਰਾਨ ਟਿਕਟ ਬੁੱਕ ਕਰਕੇ 20 ਫੀਸਦੀ ਤੱਕ ਦੀ ਛੋਟ ਦਾ ਲਾਭ ਲਿਆ ਜਾ ਸਕਦਾ ਹੈ।
ਕਿਵੇਂ ਮਿਲੇਗਾ 10% ਵਾਧੂ ਡਿਸਕਾਊਂਟ?
ਇਸ ਤੋਂ ਇਲਾਵਾ ਯਾਤਰੀਆਂ ਨੂੰ 10 ਫੀਸਦੀ ਦਾ ਵਾਧੂ ਡਿਸਕਾਊਂਟ ਵੀ ਮਿਲ ਸਕਦਾ ਹੈ। ਇਸ ਲਈ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਸਿੱਧੀ ਬੁਕਿੰਗ ਕਰਨੀ ਹੋਵੇਗੀ।
ਬੁਕਿੰਗ ਦੌਰਾਨ ‘FREEDOM’ ਪ੍ਰੋਮੋ ਕੋਡ ਦੀ ਵਰਤੋਂ ਕਰਨ ‘ਤੇ 10 ਫੀਸਦੀ ਵਾਧੂ ਡਿਸਕਾਊਂਟ ਲਿਆ ਜਾ ਸਕਦਾ ਹੈ।
ਹਾਲਾਂਕਿ, ਏਅਰ ਇੰਡੀਆ ਦੀਆਂ ਫਲਾਈਟਾਂ ਨੂੰ ਲੈ ਕੇ ਇਸ ਸਮੇਂ ਕੁਝ ਯਾਤਰੀਆਂ ਵਿੱਚ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨਾਂ ਵਿੱਚ ਫਲਾਈਟ ਟਰਬੂਲੈਂਸ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ ਅਤੇ ਕੁਝ ਯਾਤਰੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਸਨ। ਇਸ ਤੋਂ ਇਲਾਵਾ ਪਾਇਲਟ ਨਾਲ ਜੁੜੀਆਂ ਕੁਝ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਏਅਰਲਾਈਨ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ‘ਤੇ ਲਗਾਤਾਰ ਕੰਮ ਕਰਨ ਦੀ ਗੱਲ ਕਹੀ ਜਾਂਦੀ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।