Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ…

Must read


Singer Son Accident: ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧੀ ਹੋਈ ਹੈ। ਦਰਅਸਲ, ਏ ਆਰ ਰਹਿਮਾਨ ਦੇ ਪੁੱਤਰ ਅਤੇ ਪਲੇਬੈਕ ਗਾਇਕ ਏਆਰ ਅਮੀਨ ਦਾ ਸੋਮਵਾਰ, 10 ਅਗਸਤ ਸਵੇਰੇ ਚੇਨਈ ਦੇ ਗਿੰਡੀ ਖੇਤਰ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏਆਰ ਅਮੀਨ ਆਪਣੇ ਇੱਕ ਦੋਸਤ ਨਾਲ ਕੋਅੰਬੇਡੂ ਵੱਲੋਂ ਆ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੇ ਇੱਕ ਵਾਹਨ ਨਾਲ ਟੱਕਰ ਹੋ ਗਈ।

ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮਦਦ ਕੀਤੀ

ਖੁਸ਼ਕਿਸਮਤੀ ਨਾਲ ਇਹ ਹਾਦਸਾ ਵੱਡੇ ਨੁਕਸਾਨ ਵਿੱਚ ਨਹੀਂ ਬਦਲਿਆ। ਕਾਰ ਵਿੱਚ ਸਵਾਰ ਸਾਰੇ ਲੋਕਾਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ। ਹਾਦਸੇ ਤੋਂ ਬਾਅਦ ਤੁਰੰਤ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮਦਦ ਲਈ ਅੱਗੇ ਆ ਕੇ ਸਥਿਤੀ ਸੰਭਾਲਣ ਵਿੱਚ ਸਹਾਇਤਾ ਕੀਤੀ। ਜਾਣਕਾਰੀ ਮੁਤਾਬਕ, ਟੱਕਰ ਕਾਫ਼ੀ ਅਚਾਨਕ ਹੋਈ, ਜਿਸ ਕਰਕੇ ਵਾਹਨ ਨੂੰ ਨੁਕਸਾਨ ਪਹੁੰਚਿਆ, ਪਰ ਕਿਸੇ ਵੀ ਵਿਅਕਤੀ ਦੀ ਹਾਲਤ ਗੰਭੀਰ ਨਹੀਂ ਦੱਸੀ ਗਈ।

ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਹ ਵੀ ਵੇਖਿਆ ਜਾ ਰਿਹਾ ਹੈ ਕਿ ਟੱਕਰ ਕਿਸੇ ਲਾਪਰਵਾਹੀ, ਤੇਜ਼ ਰਫ਼ਤਾਰ ਜਾਂ ਟ੍ਰੈਫਿਕ ਸਥਿਤੀਆਂ ਕਾਰਨ ਹੋਈ ਸੀ ਜਾਂ ਨਹੀਂ। ਫਿਲਹਾਲ, ਸਾਰੇ ਜਖ਼ਮੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ।

ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ 

ਤੁਹਾਨੂੰ ਦੱਸ ਦੇਈਏ ਕਿ ਏਆਰ ਆਮੀਨ, ਜੋ ਆਪਣੇ ਪਿਤਾ ਏਆਰ ਰਹਿਮਾਨ ਵਾਂਗ ਸੰਗੀਤ ਦੀ ਦੁਨੀਆ ਨਾਲ ਜੁੜੇ ਹੋਏ ਹਨ, ਉਨਾਂ ਦੀ ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਹਾਲਾਂਕਿ, ਮਾਮੂਲੀ ਸੱਟਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਈਆਂ ਨੇ ਸਕੂਨ ਦਾ ਸਾਹ ਲਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





News Source link

- Advertisement -

More articles

- Advertisement -

Latest article