Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ…

0
35


Punjabi Social Media Influencer Death: ਸੋਸ਼ਲ ਮੀਡੀਆ ਉੱਤੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਮਨਪ੍ਰੀਤ ਕੌਰ ਉਰਫ਼ ਮਨਜੀਤ ਨੂੰ ਲੈ ਕੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨਾਲ ਆਪਣੇ ਰਿਸ਼ਤੇ ਦੇ ਚਲਦਿਆਂ ਵਿਵਾਦਾਂ ਵਿੱਚ ਰਹਿਣ ਵਾਲੀ ਮਨਜੀਤ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਅੱਗ ਨਾਲ ਝੁਲਸਣ ਕਾਰਨ ਉਹ ਜ਼ੇਰੇ ਇਲਾਜ ਚੱਲ ਰਹੀ ਸੀ। ਉਹ ਕਰੀਬ 20 ਦਿਨਾਂ ਤੋਂ PGI ‘ਚ ਦਾਖਲ ਸੀ।

ਕੁਝ ਮਹੀਨੇ ਪਹਿਲਾਂ ਪੈਟਰੋਲ ਪਾ ਕੇ ਲਗਾਈ ਅੱਗ

ਜਾਣਕਾਰੀ ਮੁਤਾਬਕ ਮਨਜੀਤ ਕੌਰ ਉੱਪਰ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸ ਨੂੰ ਗੱਡੀ ਵਿੱਚੋਂ ਉਤਾਰਿਆ ਅਤੇ ਫਿਰ ਦਰਖਤ ਨਾਲ ਬੰਨ੍ਹ ਕੇ ਪੈਟਰੋਲ ਸੁੱਟ ਦਿੱਤਾ। ਇਸ ਹਮਲੇ ਵਿੱਚ ਉਸਦਾ ਮੂੰਹ ਅਤੇ ਸਰੀਰ ਬੁਰੀ ਤਰ੍ਹਾਂ ਸੜ ਗਿਆ। ਹਾਲਾਂਕਿ ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਇਹ ਅੱਗ ਉਸਨੇ ਆਪਣੇ ਆਪ ਨੂੰ ਖੁਦ ਲਗਾਈ ਸੀ। ਜਿਸਦੇ ਸੋਸ਼ਲ ਮੀਡੀਆ ਉੱਪਰ ਕਈ ਵੀਡੀਓ ਵੀ ਵਾਇਰਲ ਹੋਏ।

 

ਇਸਦੀ ਇੱਕ ਵੀਡੀਓ Manisha Deva ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਕੈਪਸ਼ਨ ਦਿੰਦਿਆ ਉਨ੍ਹਾਂ ਨੇ ਲਿਖਿਆ, ਮਨਜੀਤ ਕੌਰ ਜੋ ਇੰਸਟਾਗਰਾਮ ਵਾਲੀ ਕੁੜੀ ਸੀਆਪਣਾ ਦਮ ਤੋੜਿਆ ਉਹਨਾਂ ਦੇ ਨਾਲ ਗਲਤ ਹੋਇਆ ਤਾਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਬੇ ਗੁਣਾ ਇਨਸਾਨ ਨੂੰ ਸਜ਼ਾ ਵੀ ਨਹੀਂ ਹੋਣੀ ਚਾਹੀਦੀ।

Read More: Video Viral: ਵੱਡੀ ਖਬਰ, ਨਾਮੀ ਵਿਧਾਇਕ ਦੀ ਧੀ ਨੇ ਮਹਿਲਾ ਪੁਲਿਸ ਅਧਿਕਾਰੀ ਨੂੰ ਜੜ੍ਹਿਆ ਜ਼ੋਰਦਾਰ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ਾਸਨ ‘ਚ ਮੱਚਿਆ ਹੜਕੰਪ… 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 





News Source link