Ludhiana News: ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦੀ ਗਲਤੀ ਇਹ ਸੀ ਕਿ ਉਸ ਨੇ ਵਿਧਾਇਕ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਇਸ ਗੱਲ ਤੋਂ ਹੀ ਵਿਧਾਇਕ ਗੁੱਸੇ ਵਿੱਚ ਆਈ ਤੇ ਉਨ੍ਹਾਂ ਨੇ ਟਰੱਕ ਰੁਕਵਾ ਕੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।
ਡਰਾਈਵਰ ਨੂੰ ਥੱਪੜ ਮਾਰਨ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਿਧਾਇਕ ਨੇ ਟਰੱਕ ਦਾ ਦਰਵਾਜ਼ਾ ਖੋਲ੍ਹਿਆ ਅਤੇ ਡਰਾਈਵਰ ਨੂੰ ਥੱਲ੍ਹੇ ਬੁਲਾਇਆ।
ਜਿਵੇਂ ਹੀ ਡਰਾਈਵਰ ਬਾਹਰ ਨਿਕਲਿਆ, ਵਿਧਾਇਕ ਨੇ ਉਸਨੂੰ ਥੱਪੜ ਮਾਰ ਦਿੱਤਾ। ਡਰਾਈਵਰ ਅਤੇ ਉਸਦੇ ਸਾਥੀਆਂ ਨੇ ਦੇਰ ਸ਼ਾਮ ਵਿਧਾਇਕ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਡਰਾਈਵਰ ਦਾ ਦਾਅਵਾ ਹੈ ਕਿ ਉਸਨੂੰ ਪਤਾ ਨਹੀਂ ਸੀ ਕਿ ਪਿੱਛੇ ਤੋਂ ਵਿਧਾਇਕ ਆ ਰਹੀ ਹੈ। ਵਿਧਾਇਕ ਨੇ ਪਹੁੰਚਦਿਆਂ ਹੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰ ਨੇ ਡਾਬਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ ਜਦੋਂ ਇੱਕ ਟਰੱਕ ਡਾਬਾ ਰੋਡ ‘ਤੇ ਜਾ ਰਿਹਾ ਸੀ ਅਤੇ ਵਿਧਾਇਕ ਦੀ ਕਾਰ ਪਿੱਛੇ ਤੋਂ ਆ ਰਹੀ ਸੀ। ਟਰੱਕ ਸੜਕ ‘ਤੇ ਰੁਕ ਗਿਆ। ਵਿਧਾਇਕ ਦਾ ਡਰਾਈਵਰ ਹਾਰਨ ਵਜਾਉਂਦਾ ਰਿਹਾ, ਪਰ ਟਰੱਕ ਨਹੀਂ ਹਿੱਲਿਆ। ਇਸ ਦੌਰਾਨ, ਵਿਧਾਇਕ ਕਾਰ ਤੋਂ ਹੇਠਾਂ ਉਤਰੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਗਨਮੈਨ ਵੀ ਸਨ। ਉੱਥੇ ਹੀ ਡਰਾਈਵਰ ਦਾ ਕਹਿਣਾ ਹੈ ਕਿ ਜਿਵੇਂ ਉਸ ਨੂੰ ਥੱਪੜ ਮਾਰਿਆ ਤਾਂ ਉਹ ਸਹਿਮ ਗਿਆ ਅਤੇ ਆਪਣੀ ਗਲਤੀ ਪੁੱਛਣ ਲੱਗ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।