ਪੰਚਾਇਤਾਂ ਨਾਲ ਚੱਲਦੇ ਜ਼ਮੀਨੀ ਕੇਸਾਂ ਦੇ ਨਿਪਟਾਰੇ ਲਈ ਸਮਾਂ ਸੀਮਾ ਤੈਅ

Must read


ਖੇਤਰੀ ਪ੍ਰਤੀਨਿਧ

ਐਸ.ਏ.ਐਸ.ਨਗਰ(ਮੁਹਾਲੀ), 9 ਜੁਲਾਈ

ਪੰਚਾਇਤ ਵਿਭਾਗ ਦੇ ਅਧਿਕਾਰੀਆਂ ਕੋਲ ਪੰਚਾਇਤਾਂ ਨਾਲ ਜ਼ਮੀਨੀ ਵਿਵਾਦਾਂ ਸਬੰਧੀ ਚੱਲਦੇ ਕੇਸ ਹੁਣ ਲੰਮਾ ਸਮਾਂ ਨਹੀਂ ਲਟਕਣਗੇ। ਪੰਚਾਇਤ ਵਿਭਾਗ ਨੇ ਹੁਣ ਵੱਖ-ਵੱਖ ਸੈਕਸ਼ਨਾਂ ਤਹਿਤ ਚੱਲਦੇ ਕੇਸਾਂ ਦੇ ਨਿਪਟਾਰੇ ਲਈ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਵਿਭਾਗ ਨੇ ਕੇਸਾਂ ਦੀ ਸੁਣਵਾਈ ਲਈ ਕੁਲੈਕਟਰ ਦਾ ਅਧਿਕਾਰੀ ਰੱਖਣ ਵਾਲੇ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਵਿੱਚ ਫ਼ੈਸਲੇ ਲੈਣ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਦੇ ਡਾਇਰੈਕਟਰ ਵੱਲੋਂ ਡਿਵੀਜ਼ਨਲ ਡਿਪਟੀ ਡਾਇਰੈਕਟਰਾਂ, ਏਡੀਸੀ (ਵਿਕਾਸ) ਤੇ ਡੀਡੀਪੀਓ ਨੂੰ ਭੇਜੇ ਨਿਰਦੇਸ਼ਾਂ ਤਹਿਤ ਪੰਜਾਬ ਵਿਲੇਜ ਕਾਮਨ ਲੈਂਡਜ਼ ਐਕਟ 1964 ਦੇ ਵੱਖ ਵੱਖ ਸੈਕਸ਼ਨਾਂ ਸਬੰਧੀ ਕੁਲੈਕਟਰਾਂ ਦੀਆਂ ਅਦਾਲਤਾਂ ਵਿੱਚ ਚੱਲਦੇ ਕੇਸਾਂ ਸਬੰਧੀ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਤਹਿਤ ਸੈਕਸ਼ਨ ਚਾਰ, ਪੰਜ ਤੇ ਸੱਤ ਅਧੀਨ ਚੱਲਦੇ ਕੇਸਾਂ ਦੇ ਨਿਪਟਾਰੇ ਲਈ ਛੇ ਮਹੀਨੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਸ਼ਨ ਗਿਆਰਾਂ ਅਧੀਨ ਕੇਸਾਂ ਦੇ ਨਿਪਟਾਰੇ ਲਈ ਇੱਕ ਸਾਲ ਤੱਕ ਦਾ ਸਮਾਂ ਨਿਸ਼ਚਿਤ ਹੋਇਆ ਹੈ। 





News Source link

- Advertisement -

More articles

- Advertisement -

Latest article