ਮਨੂ ਤੇ ਨਰਵਾਲ ਨੇ ‘ਮਿਕਸਡ ਟੀਮ ਪਿਸਟਲ ਮੁਕਾਬਲੇ’ ਦਾ ਖਿਤਾਬ ਜਿੱਤਿਆ

Must read


ਭੋਪਾਲ: ਮਨੂ ਭਾਕਰ ਅਤੇ ਸ਼ਿਵਾ ਨਰਵਾਲ ਦੀ ਹਰਿਆਣਾ ਦੀ ਜੋੜੀ ਨੇ ਅੱਜ ਇੱਥੇ ‘20ਵੀਂ ਕੁਮਾਰ ਸੁਰਿੰਦਰ ਸਿੰਘ ਸਮ੍ਰਿਤੀ ਨਿਸ਼ਾਨੇਬਾਜ਼ੀ ਮੁਕਾਬਲੇ’ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਖਿਤਾਬ ਜਿੱਤ ਲਿਆ ਹੈ। ਦੋਵਾਂ ਦੀ ਜੋੜੀ ਨੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਅਮਨਪ੍ਰੀਤ ਸਿੰਘ ਅਤੇ ਸ਼ਵੇਤਾ ਸਿੰਘ ਦੀ ਓਐੱਨਜੀਸੀ ਦੀ ਜੋੜੀ ਨੂੰ 16-8 ਦੇ ਫ਼ਰਕ ਨਾਲ ਹਰਾਇਆ। ਬੀਤੇ ਦਿਨ ਮਹਿਲਾ 10 ਮੀਟਰ ਏਅਰ ਪਿਸਟਲ ਵਿੱਚ ਵਿਅਕਤੀਗਤ ਖਿਤਾਬ ਜਿੱਤਣ ਵਾਲੀ ਤੇਲੰਗਾਨਾ ਦੀ ਈਸ਼ਾ ਸਿੰਘ ਨੇ ਅੱਜ ਦੋ ਕਾਂਸੀ ਦੇ ਤਗ਼ਮੇ ਜਿੱਤੇ। ਉਨ੍ਹਾਂ ਕੌਸ਼ਿਕ ਗੋਪੂ ਨਾਲ ਜੋੜੀ ਬਣਾ ਕੇ ਸੀਨੀਅਰ ਤੇ ਜੂਨੀਅਰ ਮਿਕਸਡ ਟੀਮ ਮੁਕਾਬਲਿਆਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। -ਪੀਟੀਆਈ





News Source link

- Advertisement -

More articles

- Advertisement -

Latest article