Sara Tendulkar Marriage: ਸਾਰਾ ਜਲਦ ਕਰਵਾਏਗੀ ਵਿਆਹ ? ਜਾਣੋ ਕੌਣ ਬਣੇਗਾ ਸਚਿਨ ਤੇਂਦੁਲਕਰ ਦਾ ਜਵਾਈ, ਕ੍ਰਿਕਟਰ ਬੋਲੇ- 'ਦਿਲਚਸਪ ਜੀਵਨ ਸਾਥੀ…'

Must read


Sara Tendulkar Marriage: ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨੇ ਇੰਸਟਾਗ੍ਰਾਮ ‘ਤੇ ਆਪਣੇ ਜਨਮਦਿਨ ਦੇ ਜਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ। ਹਾਲਾਂਕਿ ਉਸਦਾ ਜਨਮਦਿਨ ਪਿਛਲੇ ਮਹੀਨੇ ਦੀ 12 ਤਰੀਕ ਨੂੰ ਸੀ, ਪਰ ਉਸਨੇ ਕੱਲ੍ਹ ਰਾਤ ਜਸ਼ਨ ਦਾ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੱਕ ਚੰਗੇ ਜੀਵਨ ਸਾਥੀ ਦਾ ਆਸ਼ੀਰਵਾਦ ਦਿੱਤਾ। ਉਸਦੀ ਭਾਬੀ ਅਤੇ ਅਰਜੁਨ ਤੇਂਦੁਲਕਰ ਦੀ ਪਤਨੀ  ਸਾਨੀਆ ਚੰਡੋਕ ਨੇ ਕਿਹਾ ਕਿ, “ਇਸੇ ਸਾਲ ਤੁਹਾਨੂੰ ਇੱਕ ਚੰਗਾ ਜੀਵਨ ਸਾਥੀ ਮਿਲੇ।”

ਸਚਿਨ ਤੇਂਦੁਲਕਰ ਨੇ ਵੀ ਸਾਰਾ ਤੇਂਦੁਲਕਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਮੈਨੂੰ ਉਮੀਦ ਹੈ ਕਿ ਤੁਹਾਨੂੰ ਇੱਕ ਦਿਲਚਸਪ ਜੀਵਨ ਸਾਥੀ ਮਿਲੇ।” ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਹੋਰ ਜ਼ਿਆਦਾ ਨਹੀਂ ਬੋਲਣਾ ਚਾਹੀਦਾ, ਅਤੇ ਤੁਸੀਂ ਬੱਸ ਇਸ ਤਰ੍ਹਾਂ ਹੀ ਪਾਜ਼ੀਟਿਵਿਟੀ ਫੈਲਾਉਂਦੇ ਰਹੋ।” ਇਸਨੂੰ ਦੇਖ ਕੇ ਲੱਗਦਾ ਹੈ ਕਿ ਸਾਰਾ ਦਾ ਵਿਆਹ ਬਹੁਤ ਜਲਦੀ ਹੋਣ ਵਾਲਾ ਹੈ, ਅਤੇ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

 

ਸਾਰਾ ਦੀ ਮਾਂ, ਅੰਜਲੀ ਤੇਂਦੁਲਕਰ ਨੇ ਕਿਹਾ, “ਪ੍ਰਾਰਥਨਾ ਕਰਦੀ ਹਾਂ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ।” ਅਰਜੁਨ ਨੇ ਮਜ਼ਾਕ ਵਿੱਚ ਜਵਾਬ ਦਿੱਤਾ, “ਜਨਮਦਿਨ ਮੁਬਾਰਕ, ਬੱਸ ਇੰਨਾ ਹੀ।” ਇਸ ਤੇ ਸਾਰੇ ਹੱਸ ਪਏ। ਸਾਨੀਆ ਦੀ ਮਾਂ ਨੇ ਸਾਰਾ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ, “ਤੂੰ ਦੋ ਜੁੜਵਾਂ ਬੱਚਿਆਂ ਦੀ ਭੂਆ ਬਣੇ।”

ਸਾਨੀਆ ਚੰਡੋਕ ਨੇ ਸਾਰਾ ਨੂੰ ਕਿਹਾ, “ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਸਾਲ ਇੱਕ ਅਜਿਹਾ ਜੀਵਨ ਸਾਥੀ ਮਿਲੇ ਜੋ ਪੇਰੀ ਕਰਾਸ ਰੋਡ ‘ਤੇ ਰਹਿੰਦਾ ਹੋਵੇ। ਇਸ ਲਈ ਤੁਸੀਂ ਹਮੇਸ਼ਾ ਸਾਡੇ ਨੇੜੇ ਰਹੋ।” ਇਸ ਤੋਂ ਪਤਾ ਲੱਗਦਾ ਹੈ ਕਿ ਸਾਰਾ ਦੇ ਵਿਆਹ ਦੀਆਂ ਤਿਆਰੀਆਂ ਘਰ ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਸਚਿਨ ਦੇ ਜਿਸ ਤਰ੍ਹਾਂ ਕਿਹਾ  ਉਨ੍ਹਾਂ ਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ, ਹੋ ਸਕਦਾ ਹੈ ਪਰਿਵਾਰ ਮੀਡੀਆ ਨੂੰ ਵਿਆਹ ਤੋਂ ਦੂਰ ਰੱਖੇ।

ਸਾਰਾ ਤੇਂਦੁਲਕਰ 29 ਸਾਲਾਂ ਦੀ ਹੈ, ਜੋ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਹੈ। ਉਹ ਇਸ ਸਮੇਂ ਆਪਣਾ ਕਾਰੋਬਾਰ ਚਲਾਉਂਦੀ ਹੈ। ਉਸਨੂੰ ਸ਼ੁਭਮਨ ਗਿੱਲ ਨਾਲ ਵੀ ਜੋੜਿਆ ਜਾ ਚੁੱਕਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





News Source link

- Advertisement -

More articles

- Advertisement -

Latest article