ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ

Must read


School Holidays 2026: ਨਵੰਬਰ ਮਹੀਨਾ ਤਿਉਹਾਰਾਂ ਨਾਮ ਭਰਪੂਰ ਹੈ, ਇਸ ਵਿਚਾਲੇ ਦੀਵਾਲੀ ਤੋਂ ਬਾਅਦ ਸਕੂਲ ਕਦੋਂ ਖੁੱਲ੍ਹਣਗੇ? ਦਰਅਸਲ, ਇਸ ਵਾਰ 8 ਨਵੰਬਰ ਨੂੰ ਦੀਵਾਲੀ ਐਤਵਾਰ ਦੇ ਦਿਨ ਪੈ ਰਹੀ ਹੈ। ਇਸ ਤਰ੍ਹਾਂ 9 ਨਵੰਬਰ ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਤਿਉਹਾਰ ਦੀ ਛੁੱਟੀ ਅੱਗੇ ਵੀ ਜਾਰੀ ਰਹੇਗੀ, ਇਸ ਨੂੰ ਲੈ ਕੇ ਕਈ ਥਾਵਾਂ ’ਤੇ ਉਲਝਣ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸਕੂਲਾਂ ਦੀਆਂ ਛੁੱਟੀਆਂ ਦਾ ਕੈਲੰਡਰ ਵੀ ਇਕੋ ਜਿਹਾ ਨਹੀਂ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਜਿੱਥੇ 12 ਨਵੰਬਰ ਨੂੰ ਸਕੂਲ ਖੁੱਲ੍ਹਣਗੇ, ਤੇ ਗੁਜਰਾਤ ਵਿਚ 5 ਤੋਂ 25 ਨਵੰਬਰ ਤੱਕ ਯਾਨੀ ਕੁੱਲ 21 ਦਿਨਾਂ ਦੀ ਛੁੱਟੀ ਦਾ ਸ਼ਡਿਊਲ ਦੱਸਿਆ ਗਿਆ ਹੈ, ਉੱਥੇ ਕੁਝ ਰਾਜਾਂ ਵਿਚ ਦੀਵਾਲੀ ਮੌਕੇ ਸਿਰਫ਼ ਇੱਕ ਜਾਂ ਕੁਝ ਦਿਨਾਂ ਦੀ ਹੀ ਛੁੱਟੀ ਰਹੇਗੀ। 

ਰਾਜਸਥਾਨ ਅਤੇ ਬਿਹਾਰ ਵਿਚ ਵੀ ਵਿਦਿਆਰਥੀਆਂ ਨੂੰ ਲੰਮਾ ਬ੍ਰੇਕ ਮਿਲਣ ਵਾਲਾ ਹੈ। ਇਸ ਤੋਂ ਇਲਾਵਾ ਵਿਸ਼ਵਕਰਮਾ ਦਿਵਸ, ਗੋਵਰਧਨ ਪੂਜਾ, ਭਾਈ ਦੂਜ, ਛਠ ਪੂਜਾ ਅਤੇ ਗੁਰੂ ਨਾਨਕ ਜਯੰਤੀ ਕਾਰਨ ਨਵੰਬਰ ਵਿਚ ਕਈ ਹੋਰ ਦਿਨ ਸਕੂਲ ਬੰਦ ਰਹਿ ਸਕਦੇ ਹਨ।

ਦੀਵਾਲੀ ਤੋਂ ਬਾਅਦ ਸੋਮਵਾਰ ਨੂੰ ਖੁੱਲ੍ਹਣਗੇ ਸਕੂਲ?

ਇਸ ਵਾਰ ਦੀਵਾਲੀ 8 ਨਵੰਬਰ 2026 ਨੂੰ ਹੈ। ਐਤਵਾਰ ਹੋਣ ਕਾਰਨ ਇਸ ਦਿਨ ਸਕੂਲਾਂ ਵਿਚ ਪਹਿਲਾਂ ਹੀ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਤਰ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਸਭ ਤੋਂ ਵੱਡਾ ਸਵਾਲ 9 ਨਵੰਬਰ ਸੋਮਵਾਰ ਨੂੰ ਲੈ ਕੇ ਹੈ। ਕਈ ਰਾਜਾਂ ਵਿਚ ਦੀਵਾਲੀ ਦੇ ਅਗਲੇ ਦਿਨ ਵਿਸ਼ਵਕਰਮਾ ਦਿਵਸ ਅਤੇ ਗੋਵਰਧਨ ਪੂਜਾ ਦੀ ਛੁੱਟੀ ਵੀ ਦਿੱਤੀ ਜਾਂਦੀ ਹੈ, ਜਦਕਿ ਕੁਝ ਥਾਵਾਂ ’ਤੇ ਸਕੂਲਾਂ ਦਾ ਮਿਡ-ਟਰਮ ਬ੍ਰੇਕ ਪਹਿਲਾਂ ਹੀ ਤੈਅ ਹੈ। ਮਹਾਰਾਸ਼ਟਰ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿਚ ਦੀਵਾਲੀ ਦੇ ਆਸਪਾਸ ਕਈ ਦਿਨਾਂ ਦੀ ਛੁੱਟੀ ਦੱਸੀ ਗਈ ਹੈ, ਹਾਲਾਂਕਿ ਹਰ ਰਾਜ ਅਤੇ ਹਰ ਸਕੂਲ ਵਿਚ ਛੁੱਟੀਆਂ ਦਾ ਪ੍ਰੋਗਰਾਮ ਇਕੋ ਜਿਹਾ ਨਹੀਂ ਹੈ।

ਹਰਿਆਣਾ ਵਿੱਚ 11 ਨਵੰਬਰ ਤੱਕ ਛੁੱਟੀਆਂ

ਹਰਿਆਣਾ ਦੇ ਸਕੂਲਾਂ ਵਿੱਚ 11 ਨਵੰਬਰ ਤੱਕ ਛੁੱਟੀ ਰਹੇਗੀ। ਇਸ ਤੋਂ ਬਾਅਦ 12 ਨਵੰਬਰ ਤੋਂ ਸਕੂਲ ਦੁਬਾਰਾ ਖੁੱਲ੍ਹਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ਵਰਗੇ ਤਿਉਹਾਰ ਪੈ ਰਹੇ ਹਨ, ਯਾਨੀ ਹਰਿਆਣਾ ਦੇ ਵਿਦਿਆਰਥੀਆਂ ਨੂੰ ਤਿਉਹਾਰਾਂ ਦੇ ਨਾਲ ਮਿਡ-ਟਰਮ ਛੁੱਟੀਆਂ ਦਾ ਵੀ ਫਾਇਦਾ ਮਿਲੇਗਾ। ਦੱਸ ਦਈਏ ਕਿ ਇਹ ਛੁੱਟੀਆਂ ਸਕੂਲ ਪੱਧਰ ਤੇ ਵੱਖੋ ਵੱਖਰੀ ਹੋ ਸਕਦੀ ਹੈ।

ਪੰਜਾਬ ਵਿੱਚ ਕਦੋਂ ਖੁੱਲਣਗੇ ਸਕੂਲ?

ਦੀਵਾਲੀ ਤੋਂ ਇਲਾਵਾ ਨਵੰਬਰ ਵਿੱਚ ਕਈ ਵੱਡੇ ਤਿਉਹਾਰ ਪੈ ਰਹੇ ਹਨ। 9 ਨਵੰਬਰ ਸੋਮਵਾਰ ਨੂੰ ਵਿਸ਼ਵਕਰਮਾ ਦਿਵਸ ਮੌਕੇ ਸਕੂਲ ਬੰਦ ਰਹਿਣਗੇ ਅਤੇ 11 ਨਵੰਬਰ ਬੁੱਧਵਾਰ ਨੂੰ ਭਾਈ ਦੂਜ ਹੈ। ਪਰ ਭਾਈ ਦੂਜ ਉਤੇ ਛੁੱਟੀ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੈ, ਸਕੂਲ ਆਪਣੇ ਪੱਧਰ ਉਤੇ ਛੁੱਟੀ ਕਰ ਸਕਦੇ ਹਨ।

ਸਕੂਲ ਜਾਣ ਤੋਂ ਪਹਿਲਾਂ ਛੁੱਟੀ ਦਾ ਨੋਟਿਸ ਚੈੱਕ ਕਰੋ 

ਛੁੱਟੀਆਂ ਦੀਆਂ ਤਾਰੀਖਾਂ ਨੂੰ ਲੈ ਕੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਰਾਜ ਵਿਚ ਜਨਤਕ ਛੁੱਟੀ ਘੋਸ਼ਿਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉੱਥੋਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੀ ਲਾਜ਼ਮੀ ਤੌਰ ’ਤੇ ਬੰਦ ਰਹਿਣਗੇ। ਸਰਕਾਰੀ ਸਕੂਲਾਂ ਤੋਂ ਇਲਾਵਾ CBSE ਅਤੇ ICSE ਬੋਰਡ ਨਾਲ ਜੁੜੇ ਸਕੂਲਾਂ ਦਾ ਕੈਲੰਡਰ ਵੀ ਵੱਖਰਾ ਹੋ ਸਕਦਾ ਹੈ। ਕਈ ਵਾਰ ਇਕ ਹੀ ਰਾਜ ਦੇ ਵੱਖ-ਵੱਖ ਸ਼ਹਿਰਾਂ ਅਤੇ ਸਕੂਲਾਂ ਵਿੱਚ ਛੁੱਟੀਆਂ ਦੀਆਂ ਤਾਰੀਖਾਂ ਵਿਚ ਅੰਤਰ ਰਹਿੰਦਾ ਹੈ, ਇਸ ਲਈ ਦੀਵਾਲੀ ਤੋਂ ਬਾਅਦ ਕਿਤੇ ਘੁੰਮਣ ਜਾਣ ਜਾਂ ਬੱਚਿਆਂ ਦੀਆਂ ਛੁੱਟੀਆਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਕੂਲ ਵੱਲੋਂ ਜਾਰੀ ਅਧਿਕਾਰਤ ਨੋਟਿਸ ਜ਼ਰੂਰ ਦੇਖ ਲਓ। ਸਕੂਲ ਦੇ ਮੈਸੇਜ, ਵੈੱਬਸਾਈਟ ਜਾਂ ਪ੍ਰਸ਼ਾਸਨ ਵੱਲੋਂ ਜਾਰੀ ਸੂਚਨਾ ਨਾਲ ਹੀ ਪਤਾ ਲੱਗੇਗਾ ਕਿ 9 ਨਵੰਬਰ ਜਾਂ ਉਸ ਤੋਂ ਬਾਅਦ ਕਿਸ ਦਿਨ ਕਲਾਸਾਂ ਸ਼ੁਰੂ ਹੋਣਗੀਆਂ।

Education Loan Information:
Calculate Education Loan EMI



News Source link

- Advertisement -

More articles

- Advertisement -

Latest article