Ayush Mhatre Ruled Out of IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਵਿਚਕਾਰ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਟੀਮ ਦੇ 18 ਸਾਲਾ ਨੌਜਵਾਨ ਅਤੇ ਪ੍ਰਭਾਵਸ਼ਾਲੀ ਬੱਲੇਬਾਜ਼ ਆਯੂਸ਼ ਮਹਾਤਰੇ ਗੰਭੀਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਫਰੈਂਚਾਇਜ਼ੀ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।
ਜਾਣੋ ਕੀ ਬੋਲੇ ਡਾਕਟਰ ?
ਜਾਣਕਾਰੀ ਅਨੁਸਾਰ, 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਆਯੂਸ਼ ਦੇ ਖੱਬੇ ਪੈਰ ਦੀ ਹੈਮਸਟ੍ਰਿੰਗ ਵਿੱਚ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਨੇ ਮਹਿਜ਼ 17 ਗੇਂਦਾਂ ਵਿੱਚ 30 ਰਨ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇੱਕ ਰਨ ਲੈਂਦੇ ਸਮੇਂ ਉਹ ਜ਼ਖਮੀ ਹੋ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਦਰਦ ਦੇ ਬਾਵਜੂਦ ਉਹ ਕੁਝ ਸਮਾਂ ਬੱਲੇਬਾਜ਼ੀ ਕਰਦੇ ਰਹੇ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਅਤੇ ਮਾਹਿਰਾਂ ਵੱਲੋਂ ਚੇਨਈ ਦੇ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਡਾਕਟਰਾਂ ਅਨੁਸਾਰ, ਹੁਣ ਉਨ੍ਹਾਂ ਨੂੰ 6 ਤੋਂ 12 ਹਫ਼ਤਿਆਂ ਤੱਕ ਰੀਹੈਬਿਲੀਟੇਸ਼ਨ (ਸੁਧਾਰ) ਵਿੱਚੋਂ ਗੁਜ਼ਰਨਾ ਪਵੇਗਾ।
Official Announcement
Ayush Mhatre has been ruled out of the remainder of IPL 2026 due to a left hamstring injury sustained while batting during the match against Sunrisers Hyderabad on April 18.
Ayush’s injury will require a rehabilitation period of 6-12 weeks.
We wish Ayush… pic.twitter.com/7bGrFvqjY9
— Chennai Super Kings (@ChennaiIPL) April 21, 2026
ਮੈਦਾਨ ‘ਚ ਦਿਖਾਇਆ ਖੂਬ ਜਲਵਾ
ਆਯੂਸ਼ ਮਹਾਤਰੇ ਇਸ ਸੀਜ਼ਨ ਵਿੱਚ ਚੇਨਈ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ 6 ਮੈਚਾਂ ਦੀਆਂ 6 ਪਾਰੀਆਂ ਵਿੱਚ 33.50 ਦੀ ਔਸਤ ਅਤੇ 177.87 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ਸਨ। ਚੇਨਈ ਪਹਿਲਾਂ ਹੀ ਆਪਣੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੇ ਬਾਹਰ ਹੋਣ ਨਾਲ ਜੂਝ ਰਹੀ ਹੈ, ਅਜਿਹੇ ਵਿੱਚ ਆਯੂਸ਼ ਦਾ ਜਾਣਾ ਟੀਮ ਦੇ ਸੰਤੁਲਨ ਲਈ ਵੱਡੀ ਚੁਣੌਤੀ ਹੈ।
23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਹੋਣ ਵਾਲੇ ਹਾਈ-ਪ੍ਰੈਸ਼ਰ ਮੈਚ ਤੋਂ ਪਹਿਲਾਂ ਚੇਨਈ ਨਵੇਂ ਖਿਡਾਰੀ ਦੀ ਭਾਲ ਵਿੱਚ ਹੈ। ਸੂਤਰਾਂ ਅਨੁਸਾਰ, ਉਰਵਿਲ ਪਟੇਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਉਰਵਿਲ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਉਹ ਟੀ-20 ਵਿੱਚ ਮਹਿਜ਼ 28 ਗੇਂਦਾਂ ਵਿੱਚ ਸੈਂਕੜਾ ਜੜਨ ਦਾ ਰਿਕਾਰਡ ਵੀ ਬਣਾ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ