Health News: ਅੱਜਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਵਿੱਚ ਕਾਫੀ ਬਦਲਾਅ ਆਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਆਯੁਰਵੇਦ ਅਨੁਸਾਰ ਅਦਰਕ ਇਕ ਅਜਿਹੀ ਚੀਜ਼ ਹੈ ਜੋ ਸਾਡੇ ਸਰੀਰ ਦੀਆਂ ਕਈ ਗੰਭੀਰ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੀ ਹੈ। ਮਾਹਿਰਾਂ ਅਨੁਸਾਰ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਅਦਰਕ ਦੇ ਇਕ ਛੋਟੇ ਟੁਕੜੇ ਦਾ ਸੇਵਨ ਕੀਤਾ ਜਾਵੇ, ਤਾਂ ਇਸ ਦੇ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲਦੇ ਹਨ। ਇੱਥੇ ਜਾਣੋ ਖਾਲੀ ਪੇਟ ਅਦਰਕ ਖਾਣ ਦੇ ਮੁੱਖ ਫਾਇਦੇ :-
ਪਾਚਨ ਸ਼ਕਤੀ ‘ਚ ਸੁਧਾਰ
ਅਦਰਕ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ, ਬਦਹਜ਼ਮੀ ਅਤੇ ਕਬਜ਼ ਨੂੰ ਦੂਰ ਕਰਨ ‘ਚ ਬਹੁਤ ਸਹਾਇਕ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ।
ਵਜ਼ਨ ਘਟਾਉਣ ‘ਚ ਮਦਦਗਾਰ
ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ, ਤਾਂ ਖਾਲੀ ਪੇਟ ਅਦਰਕ ਦਾ ਸੇਵਨ ਸਰੀਰ ਦੀ ਵਾਧੂ ਚਰਬੀ ਨੂੰ ਸਾੜਨ ‘ਚ ਮਦਦ ਕਰਦਾ ਹੈ।
ਇਮਿਊਨਿਟੀ ਬੂਸਟਰ
ਅਦਰਕ ‘ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਨੂੰ ਇਨਫੈਕਸ਼ਨ, ਸਰਦੀ-ਜ਼ੁਕਾਮ ਅਤੇ ਵਾਇਰਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ।
ਚਮੜੀ ਲਈ ਫਾਇਦੇਮੰਦ
ਇਹ ਖੂਨ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ‘ਤੇ ਕੁਦਰਤੀ ਨਿਖਾਰ ਆਉਂਦਾ ਹੈ ਅਤੇ ਕਿੱਲ-ਮੁਹਾਸਿਆਂ ਦੀ ਸਮੱਸਿਆ ਘੱਟ ਹੁੰਦੀ ਹੈ।
ਸ਼ੂਗਰ ਕੰਟਰੋਲ
ਅਦਰਕ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ‘ਚ ਮਦਦਗਾਰ ਸਾਬਤ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ।
ਵਰਤੋਂ ਦਾ ਸਹੀ ਤਰੀਕਾ
ਸਵੇਰੇ ਉੱਠ ਕੇ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਓ ਜਾਂ ਫਿਰ ਇਸ ਨੂੰ ਪਾਣੀ ‘ਚ ਉਬਾਲ ਕੇ ‘ਅਦਰਕ ਵਾਲਾ ਪਾਣੀ’ ਪੀਓ। ਸਵਾਦ ਲਈ ਤੁਸੀਂ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ