Gold Silver Rate Today: ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, ਸੋਮਵਾਰ ਨੂੰ 24 ਕੈਰੇਟ ਸੋਨਾ ਹੋਇਆ ਇੰਨਾ ਸਸਤਾ: ਜਾਣੋ 10 ਗ੍ਰਾਮ ਦੀ ਕਿੰਨੀ ਕੀਮਤ?

Must read


Gold Silver Rate Today: ਮਿਡਲ ਈਸਟ ਵਿਚਾਲੇ ਜੰਗ ਦੇ ਚਲਦਿਆਂ ਦੇਸ਼ ਭਰ ਵਿੱਚ ਡੂੰਘਾ ਪ੍ਰਭਾਵ ਪੈ ਰਿਹਾ ਹੈ। ਦੱਸ ਦੇਈਏ ਕਿ ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਜੰਗ ਦੇ ਹਾਲਾਤਾਂ ਦੇ ਵਿਚਕਾਰ ਅੱਜ ਭਾਰਤੀ ਸਰਾਫਾ ਬਾਜ਼ਾਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਆਮ ਤੌਰ ‘ਤੇ ਜੰਗ ਦੇ ਸਮੇਂ ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨੇ ਦੀਆਂ ਕੀਮਤਾਂ ਵਿੱਚ ਘਰੇਲੂ ਬਾਜ਼ਾਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਸੋਨੇ ਅਤੇ ਚਾਂਦੀ ਦੇ ਨਵੇਂ ਰੇਟ

ਦੱਸ ਦੇਈਏ ਕਿ ਹਫ਼ਤੇ ਦੀ ਸ਼ੁਰੂਆਤ ਦੇ ਨਾਲ 30 ਮਾਰਚ, 2026 ਨੂੰ ਐਮ.ਸੀ.ਐਕਸ (MCX) ‘ਤੇ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 1,638 ਰੁਪਏ (-1.11%) ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਇਹ 1,44,681 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਆ ਗਿਆ ਹੈ। ਚਾਂਦੀ ਦਾ ਹਾਲ ਵੀ ਕੁਝ ਅਜਿਹਾ ਹੀ ਹੈ, ਜਿੱਥੇ 1,874 ਰੁਪਏ (-0.82%) ਦੀ ਕਮੀ ਦੇ ਨਾਲ ਕੀਮਤ 2,26,080 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੇਡ ਕਰ ਰਹੀ ਹੈ।
 
ਅੰਤਰਰਾਸ਼ਟਰੀ ਬਾਜ਼ਾਰ ਨਾਲੋਂ ਉਲਟ ਰੁਝਾਨ

ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਭਾਰਤ ਵਿੱਚ ਕੀਮਤਾਂ ਡਿੱਗੀਆਂ ਹਨ, ਉੱਥੇ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਚਮਕ ਰਹੇ ਹਨ। ਗਲੋਬਲ ਪੱਧਰ ‘ਤੇ ਸੋਨਾ 0.25% ਦੀ ਮਜ਼ਬੂਤੀ ਨਾਲ 4,503 ਡਾਲਰ ਪ੍ਰਤੀ ਔਂਸ ‘ਤੇ ਹੈ। ਮਾਹਿਰਾਂ ਅਨੁਸਾਰ ਅਮਰੀਕੀ ਸ਼ੇਅਰ ਬਾਜ਼ਾਰ ਦੀ ਅਸਥਿਰਤਾ ਕਾਰਨ ਨਿਵੇਸ਼ਕਾਂ ਦਾ ਰੁਝਾਨ ਚਾਂਦੀ ਵੱਲ ਵਧਿਆ ਹੈ।

ਕੀਮਤਾਂ ਡਿੱਗਣ ਦੇ ਮੁੱਖ ਕਾਰਨ

ਕੱਚੇ ਤੇਲ ਦੀਆਂ ਕੀਮਤਾਂ 

ਪੱਛਮੀ ਏਸ਼ੀਆ ਵਿੱਚ ਇਜ਼ਰਾਈਲ, ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਇਸ ਨਾਲ ਮਹਿੰਗਾਈ ਵਧਣ ਦਾ ਡਰ ਹੈ, ਜਿਸ ਕਾਰਨ ਅਮਰੀਕੀ ਕੇਂਦਰੀ ਬੈਂਕ ਵਿਆਜ ਦਰਾਂ ਵਧਾ ਸਕਦਾ ਹੈ। ਜਦੋਂ ਵਿਆਜ ਦਰਾਂ ਵਧਦੀਆਂ ਹਨ, ਤਾਂ ਸੋਨੇ ਦੀ ਮੰਗ ਘੱਟ ਹੋਣ ਲੱਗਦੀ ਹੈ।

ਗੋਲਡ ਰਿਜ਼ਰਵ ਦੀ ਵਿਕਰੀ

ਤੁਰਕੀ ਵਰਗੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਵੱਡੇ ਪੱਧਰ ‘ਤੇ ਸੋਨੇ ਦੇ ਭੰਡਾਰ ਵੇਚਣ ਕਾਰਨ ਵੀ ਬਾਜ਼ਾਰ ‘ਤੇ ਦਬਾਅ ਬਣਿਆ ਹੋਇਆ ਹੈ।

ਸਰੋਤਾਂ ਅਨੁਸਾਰ, ਨਿਵੇਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਜ਼ਾਰ ਦੀ ਅਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੋਈ ਫੈਸਲਾ ਲੈਣ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article