ਪੰਜਾਬ London: ਉੱਤਰੀ ਸਾਗਰ ’ਚ ਦੋ ਜਹਾਜ਼ਾਂ ਦੀ ਟੱਕਰ, 32 ਹਲਾਕ By Mehra Media Team March 10, 2025 0 104 Share Facebook Twitter Pinterest WhatsApp Must read Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 Gold Silver Price Today: ਸੋਨੇ-ਚਾਂਦੀ ਦੇ ਫਿਰ ਟੁੱਟੇ ਭਾਅ, ਜਾਣੋ ਅੱਜ ਕਿੰਨੀਆਂ ਡਿੱਗੀਆਂ ਕੀਮਤਾਂ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ… April 25, 2026 Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਪੈ ਗਿਆ ਚੀਕ-ਚਿਹਾੜਾ, 3 ਬੁਰੀ ਤਰ੍ਹਾਂ ਜ਼ਖਮੀ: ਪੂਰੇ ਇਲਾਕੇ 'ਚ ਮੱਚਿਆ ਹੜਕੰਪ … April 25, 2026 Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP ‘ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ April 25, 2026 Mehra Media Teamhttps://punjabimedia.in ਲੰਡਨ, 10 ਮਾਰਚ ਉੱਤਰੀ ਇੰਗਲੈਂਡ ਦੇ ਤੱਟ ਨੇੜੇ ਉੱਤਰੀ ਸਾਗਰ ਵਿੱਚ ਇੱਕ ਤੇਲ ਟੈਂਕਰ ਤੇ ਮਾਲਵਾਹਕ ਜਹਾਜ਼ ਦਰਮਿਆਨ ਅੱਜ ਹੋਈ ਟੱਕਰ ਵਿੱਚ 32 ਜਣਿਆਂ ਦੀ ਮੌਤ ਹੋ ਗਈ। ਬਰਤਾਨੀਆ ਦੀ ਐਮਰਜੈਂਸੀ ਸਰਵਿਸਿਜ਼ ਨੇ ਦੱਸਿਆ ਕਿ ਇਸ ਹਾਦਸੇ ਮਗਰੋਂ ਦੋਵਾਂ ਜਹਾਜ਼ਾਂ ਵਿੱਚ ਅੱਗ ਲੱਗ ਗਈ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬਰਤਾਨੀਆ ਦੇ ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਬਾਇਰਜ਼ ਨੇ ਦੱਸਿਆ ਕਿ 13 ਲਾਸ਼ਾਂ ਵਿੰਡਕੈਟ 33 ਜਹਾਜ਼ ਰਾਹੀਂ, ਜਦੋਂਕਿ ਬਾਕੀ 19 ਲਾਸ਼ਾਂ ਬੰਦਰਗਾਹ ਪਾਇਲਟ ਕਿਸ਼ਤੀ ਰਾਹੀਂ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਕੁੱਝ ਮੈਂਬਰ ਅਜੇ ਵੀ ਲਾਪਤਾ ਹਨ। ਬਰਤਾਨੀਆ ਦੀ ਸਮੁੰਦਰੀ ਤੇ ਤੱਟ ਰੱਖਿਅਕ ਏਜੰਸੀ ਨੇ ਕਿਹਾ ਕਿ ਕਈ ਕਿਸ਼ਤੀਆਂ ਅਤੇ ਇੱਕ ਹੈਲੀਕਾਪਟਰ, ਇੱਕ ਤੱਟ ਰੱਖਿਅਕ ਜਹਾਜ਼ ਅਤੇ ਅੱਗ ਬੁਝਾਉਣ ਦੀ ਸਮਰੱਥਾ ਵਾਲੇ ਨੇੜਲੇ ਜਹਾਜ਼ਾਂ ਨੂੰ ਉੱਤਰੀ ਸਾਗਰ ਵਿੱਚ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ। ਆਰਐੱਨਐੱਲਆਈ ਲਾਈਫ ਬੋਟ ਏਜੰਸੀ ਨੇ ਕਿਹਾ, ‘‘ਅਜਿਹੀਆਂ ਰਿਪੋਰਟਾਂ ਹਨ ਕਿ ਟੱਕਰ ਮਗਰੋਂ ਕਈ ਵਿਅਕਤੀ ਜਹਾਜ਼ ਛੱਡ ਕੇ ਭੱਜ ਗਏ ਅਤੇ ਦੋਵਾਂ ਜਹਾਜ਼ਾਂ ਨੂੰ ਅੱਗ ਲੱਗ ਗਈ।’’ ਉਨ੍ਹਾਂ ਦੱਸਿਆ ਕਿ ਤਿੰਨ ਬਚਾਅ ਕਿਸ਼ਤੀਆਂ ਤੱਟ ਰੱਖਿਅਕ ਬਲ ਨਾਲ ਮਿਲ ਕੇ ਘਟਨਾ ਵਾਲੀ ਥਾਂ ’ਤੇ ਖੋਜ ਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜਹਾਜ਼ ਦੀ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਵੈਸਲ ਫਾਈਂਡਰ ਨੇ ਕਿਹਾ ਕਿ ਅਮਰੀਕੀ ਝੰਡੇ ਵਾਲੇ ਜਹਾਜ਼ ਐਮਵੀ ਸਟੇਨਾ ਦੇ ਟੈਂਕਰ ਨਾਲ ਇਹ ਹਾਦਸਾ ਵਾਪਰਿਆ ਹੈ। ਦੂਜਾ ਮਾਲਵਾਹਕ ਜਹਾਜ਼ ‘ਸੋਲੌਂਗ’ ਹੈ ਜੋ ਸਕਾਟਲੈਂਡ ਦੇ ਗ੍ਰੇਂਜਮਾਊਥ ਤੋਂ ਨੈਦਰਲੈਂਡਜ਼ ਦੇ ਰੋਟਰਡਮ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਿ ਟੱਕਰ ਲੰਡਨ ਤੋਂ ਲਗਪਗ 250 ਕਿਲੋਮੀਟਰ ਉੱਤਰ ਵਿੱਚ ਹਲ ਤੱਟ ਨੇੜੇ ਹੋਈ ਹੈ। -ਏਪੀ News Source link TagsLondonਉਤਰਸ਼ਗਰਹਲਕਚਜਹਜਟਕਰਦ Share Facebook Twitter Pinterest WhatsApp Previous articlePunjabi University: ਰੈਗੂਲਰ ਵੀਸੀ ਲਾਉਣ ਤੇ ਵਿਦਿਆਰਥੀ ਚੋਣਾਂ ਕਰਵਾਉਣ ਦੀ ਮੰਗNext articleAirport ਤੇ ਦਿਖੀ ਸ਼ਹਿਨਾਜ਼ ਗਿੱਲ - Advertisement - More articles Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਪੈ ਗਿਆ ਚੀਕ-ਚਿਹਾੜਾ, 3 ਬੁਰੀ ਤਰ੍ਹਾਂ ਜ਼ਖਮੀ: ਪੂਰੇ ਇਲਾਕੇ 'ਚ ਮੱਚਿਆ ਹੜਕੰਪ … April 25, 2026 Punjab Weather: ਪੰਜਾਬ 'ਚ ਫਿਰ ਬਦਲੇਗਾ ਮੌਸਮ, ਮੀਂਹ ਤੇ ਤੇਜ਼ ਹਨ੍ਹੇਰੀ-ਤੂਫਾਨ ਕਾਰਨ 'ਹੀਟਵੇਵ' ਤੋਂ ਮਿਲੇਗੀ ਰਾਹਤ; 5 ਦਿਨਾਂ ਲਈ ਵੱਡੀ ਭਵਿੱਖਬਾਣੀ… April 25, 2026 ਅੰਮ੍ਰਿਤਸਰ 'ਚ ਚੱਲਦੀ ਬੱਸ 'ਤੇ ਭਿੜੇ ਨੌਜਵਾਨ, ਜਾਨ ਖਤਰੇ 'ਚ ਪਾ ਕੇ ਕੀਤੀ ਹੱਥੋਪਾਈ; ਮੱਚਿਆ ਹੜਕੰਪ April 25, 2026 - Advertisement - Latest article Big News: ਵੱਡੀ ਖਬਰ, ਪੂਰੇ ਦੇਸ਼ 'ਚ ਹਾਈ ਅਲਰਟ ਜਾਰੀ! ਜਾਣੋ ਇਲਾਕਿਆਂ 'ਚ ਕਿਉਂ ਵਧਾਈ ਗਈ ਗਸ਼ਤ? ਲੋਕਾਂ 'ਚ ਫੈਲੀ ਦਹਿਸ਼ਤ… April 25, 2026 Gold Silver Price Today: ਸੋਨੇ-ਚਾਂਦੀ ਦੇ ਫਿਰ ਟੁੱਟੇ ਭਾਅ, ਜਾਣੋ ਅੱਜ ਕਿੰਨੀਆਂ ਡਿੱਗੀਆਂ ਕੀਮਤਾਂ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ… April 25, 2026 Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਪੈ ਗਿਆ ਚੀਕ-ਚਿਹਾੜਾ, 3 ਬੁਰੀ ਤਰ੍ਹਾਂ ਜ਼ਖਮੀ: ਪੂਰੇ ਇਲਾਕੇ 'ਚ ਮੱਚਿਆ ਹੜਕੰਪ … April 25, 2026 Raghav Chadha: ਰਾਘਵ ਚੱਢਾ ਨੂੰ ਵੱਡਾ ਝਟਕਾ! BJP ‘ਚ ਸ਼ਾਮਲ ਹੁੰਦੇ ਹੀ ਹੋਇਆ ਇਹ ਨੁਕਸਾਨ; ਮੱਚਿਆ ਹਾਹਾਕਾਰ April 25, 2026 ਪੰਜਾਬ ਦੇ ਖਿਲਾਫ ਮੈਚ ਤੋਂ ਪਹਿਲਾਂ ਦਿੱਲੀ ਦੇ ਖਿਡਾਰੀ ਨੂੰ ਲੱਗੀ ਗੰਭੀਰ ਸੱਟ, ਸੱਦਣੀ ਪਈ ਐਂਬੂਲੈਂਸ; ਮੱਚੀ ਹਫੜਾ-ਦਫੜੀ April 25, 2026