ਬੈਡਮਿੰਟਨ: ਲਕਸ਼ੈ ਸੈਮੀ ਫਾਈਨਲ ਵਿੱਚ ਹਾਰਿਆ

Must read


ਪੈਰਿਸ, 4 ਅਗਸਤ

ਭਾਰਤ ਦਾ ਲਕਸ਼ੈ ਸੇਨ ਦੋਵੇਂ ਗੇਮਾਂ ਵਿੱਚ ਮਜ਼ਬੂਤ ਬੜ੍ਹਤ ਬਣਾਉਣ ਦੇ ਬਾਵਜੂਦ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਡੈਨਮਾਰਕ ਦੇ ਦੂਜਾ ਦਰਜਾ ਪ੍ਰਾਪਤ ਅਤੇ ਪਿਛਲੇ ਚੈਂਪੀਅਨ ਵਿਕਟਰ ਐਕਸੇਲਸਨ ਤੋਂ ਹਾਰ ਗਿਆ ਅਤੇ ਹੁਣ ਕਾਂਸੀ ਤਗ਼ਮੇ ਦੇ ਮੁਕਾਬਲੇ ਵਿੱਚ ਖੇਡੇਗਾ। ਲਕਸ਼ੈ ਨੂੰ ਰੀਓ ਓਲੰਪਿਕ ਦੇ ਕਾਂਸੀ ਤੇ ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਐਕਸੇਲਸਨ ਖ਼ਿਲਾਫ਼ 54 ਮਿੰਟਾਂ ਵਿੱਚ 20-22, 14-21 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਐਕਸੇਲਸਨ ਖ਼ਿਲਾਫ਼ ਲਕਸ਼ੈ ਦੀ ਨੌਂ ਮੈਚਾਂ ਵਿੱਚ ਇਹ ਅੱਠਵੀਂ ਹਾਰ ਹੈ। ਲਕਸ਼ੈ ਹੁਣ ਸੋਮਵਾਰ ਨੂੰ ਕਾਂਸੀ ਤਗ਼ਮੇ ਦੇ ਮੁਕਾਬਲੇ ਵਿੱਚ ਮਲੇਸ਼ੀਆ ਦੇ ਲੀਜੀ ਜੀਆ ਨਾਲ ਭਿੜੇਗਾ ਜਿਸ ਨੂੰ ਥਾਈਲੈਂਡ ਦੇ ਕੁਨਲਾਵੁਤ ਵਿਤੀਦਸਾਰਨ ਦੇ ਇਕ ਹੋਰ ਸੈਮੀ ਫਾਈਨਲ ਵਿੱਚ ਹਰਾਇਆ। ਫਾਈਨਲ ਮੁਕਾਬਲਾ ਐਕਸੇਲਸਨ ਤੇ ਵਿਤੀਦਸਾਰਨ ਵਿਚਾਲੇ ਹੋਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article