ਅਥਲੈਟਿਕਸ: ਪਾਰੁਲ ਤੇ ਐਲਡਰਿਨ ਓਲੰਪਿਕ ਤੋਂ ਬਾਹਰ – Punjabi Tribune

Must read


ਪੈਰਿਸ, 4 ਅਗਸਤ

ਭਾਰਤ ਦਾ ਪੈਰਿਸ ਓਲੰਪਿਕ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ ਜਦੋਂ ਕੌਮੀ ਰਿਕਾਰਡ ਧਾਰਕ ਪਾਰੁਲ ਚੌਧਰੀ ਅਤੇ ਜੈਸਵਿਨ ਐਲਡਰਿਨ ਕ੍ਰਮਵਾਰ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਅਤੇ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ। ਪਾਰੁਲ ਨੇ ਆਪਣੀ ਹੀਟ ਰੇਸ ਵਿੱਚ ਅੱਠਵੇਂ ਤੇ ਕੁੱਲ ਮਿਲਾ ਕੇ 21ਵੇਂ ਸਥਾਨ ’ਤੇ ਰਹਿ ਕੇ ਆਪਣੀ ਚੁਣੌਤੀ ਦੀ ਸਮਾਪਤੀ ਕੀਤੀ। ਪੁਰਸ਼ਾਂ ਦੀ ਲੰਬੀ ਛਾਪਲ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਐਲਡਰਿਨ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਫਾਊਲ ਕਰ ਗਿਆ ਜਦਕਿ ਤੀਜੀ ਕੋਸ਼ਿਸ਼ ਵਿੱਚ 7.61 ਮੀਟਰ ਤੱਕ ਹੀ ਪਹੁੰਚ ਸਕਿਆ। ਉਹ ਗਰੁੱਪ ‘ਬੀ’ ਕੁਆਲੀਫਿਕੇਸ਼ਨ ਵਿੱਚ 16 ਖਿਡਾਰੀਆਂ ’ਚੋਂ 13ਵੇਂ ਅਤੇ ਕੁੱਲ ਮਿਲਾ ਕੇ 26ਵੇਂ ਸਥਾਨ ’ਤੇੇ ਰਿਹਾ। ਪਹਿਲੇ 12 ਸਥਾਨ ’ਤੇ ਰਹਿਣ ਵਾਲੇ ਖਿਡਾਰੀਆਂ ਨੇ ਅਗਲੇ ਗੇੜ ’ਚ ਜਗ੍ਹਾ ਬਣਾਈ। -ਪੀਟੀਆਈ



News Source link

- Advertisement -

More articles

- Advertisement -

Latest article