35.3 C
Patiāla
Wednesday, May 8, 2024

ਹੁਣ 2,355.50 ਰੁਪਏ ’ਚ ਮਿਲੇਗਾ 19 ਕਿਲੋਗ੍ਰਾਮ ਦਾ ਕਮਰਸ਼ੀਅਲ ਸਿਲੰਡਰ

Must read


ਨਵੀਂ ਦਿੱਲੀ, 1 ਮਈ

ਅੱਜ ਐੱਲਪੀਜੀ ਦੇ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ 102.50 ਰੁਪਏ ਵਾਧਾ ਕੀਤਾ ਗਿਆ ਹੈ ਜੋ ਇੱਕ ਮਹੀਨੇ ’ਚ ਤੀਜੀ ਵਾਰ ਕੀਤਾ ਗਿਆ ਵਾਧਾ ਹੈ। ਸਰਕਾਰੀ ਤੇਲ ਰਿਟੇਲਰਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ 19 ਕਿਲੋਗ੍ਰਾਮ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧ ਕੇ 2,355.50 ਰੁਪਏ ਹੋ ਗਈ ਹੈ। ਬੀਤੀ 1 ਮਈ ਨੂੰ ਕਮਰਸ਼ੀਅਲ ਐੱਲਪੀਜੀ ਦੀ ਕੀਮਤ ’ਚ 105 ਰੁਪਏ ਦਾ ਵਾਧਾ ਕੀਤਾ ਗਿਆ ਸੀ ਜਦਕਿ 1 ਅਪਰੈਲ ਨੂੰ ਇਸਦੀ ਕੀਮਤ 250 ਰੁਪਏ ਤੱਕ ਵਧਾਈ ਗਈ ਸੀ। ਹਾਲਾਂਕਿ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਮਾਰਚ ਮਹੀਨੇ ਵਿੱਚ ਘਰੇਲੂ ਗੈਸ ਦੀ ਕੀਮਤ ’ਚ ਪ੍ਰਤੀ ਸਿਲੰਡਰ 50 ਰੁਪਏ ਦਾ ਵਾਧਾ ਹੋਇਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article