40.3 C
Patiāla
Wednesday, May 8, 2024

ਪੁਲੀਸ ਵੱਲੋਂ 1040 ਲਿਟਰ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

Must read


ਖੇਤਰੀ ਪ੍ਰਤੀਨਿਧ

ਪਟਿਆਲਾ, 24 ਮਾਰਚ

ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਤੇ ਸੁਨਾਮ ਵਿੱਚ ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ ਹੋਣ ਦੀ ਵਾਪਰੀ ਘਟਨਾ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੀ ਸਮੁੱਚੇ ਜ਼ਿਲ੍ਹੇ ’ਚ ਵਿਸ਼ੇਸ਼ ਅਪਰੇਸ਼ਨ ਚਲਾ ਕੇ ਲਾਹਣ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ਤੋਂ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਹੈ।

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ’ਚ ਜਿਸ ਸ਼ਰਾਬ ਨਾਲ ਇਹ ਮੌਤਾਂ ਹੋਈਆਂ ਹਨ, ਉਹ ਅਸਲ ’ਚ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਖੇਤਰ ਦੇ ਪਿੰਡ ਤੇਈਪੁਰ ਵਿੱਚ ਤਿਆਰ ਕੀਤੀ ਗਈ ਸੀ ਜਿਸ ਕਰਕੇ ਪਟਿਆਲਾ ਪੁਲੀਸ ਨੇ ਉਚੇਚੇ ਤੌਰ ’ਤੇ ਘਰ ਦੀ ਕੱਢੀ ਜਾਂਦੀ ਸ਼ਰਾਬ ਦੇ ਖਿਲਾਫ਼ ਇਹ ਵਿਸ਼ੇਸ਼ ਅਪਰੇਸ਼ਨ ਚਲਾਇਆ ਹੈ।

ਇੱਥੋਂ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਮਾਣਾ ਪੁਲੀਸ ਵੱਲੋਂ ਇਲਾਕੇ ਦੇ ਪਿੰਡ ਮਰੌੜੀ ਵਿੱਚ ਜਾਮਾ ਪੁੱਤਰ ਦਲੀਪ ਸਿੰਘ ਦੇ ਘਰ ਤੇ ਹੋਰ ਥਾਈਂ ਛਾਪਾ ਮਾਰ ਕੇ 400 ਲਿਟਰ ਲਾਹਣ ਬਰਾਮਦ ਕੀਤਾ। ਪਾਤੜਾਂ ਦੀ ਪੁਲੀਸ ਨੇ ਵੀ 640 ਲਿਟਰ ਲਾਹਣ ਬਰਾਮਦ ਕੀਤਾ ਹੈ। ਇਸ ਵਿੱਚੋਂ ਸਾਹਿਲ ਸਿੰਘ ਤੋਂ 70 ਲਿਟਰ, ਕੁਲਵਿੰਦਰ ਸਿੰਘ ਵਾਸੀ ਹਰਿਆਊ ਖੁਰਦ ਤੋਂ 250 ਲਿਟਰ, ਜੋਗਿੰਦਰ ਸਿੰਘ ਦੇ ਕਬਜ਼ੇ ਵਿੱਚੋਂ 100 ਲਿਟਰ, ਬਲਜਿੰਦਰ ਸਿੰਘ ਵਾਸੀ ਹਰਿਆਊ ਖੁਰਦ ਦੇ ਘਰੋਂ 220 ਲਿਟਰ ਲਾਹਣ ਬਰਾਮਦ ਕਰਕੇ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪਰਾ ਨੇ ਹਨੀਖਾਨ ਵਾਸੀ ਚੌਹਾਨ ਕਲੋਨੀ ਦੇ ਕਬਜ਼ੇ ਵਿੱਚੋਂ 12 ਬੋਤਲਾਂ ਨਾਜਾਇਜ਼, ਥਾਣਾ ਭਾਦਸੋਂ ਨੇ ਜਸਵੀਰ ਸਿੰਘ ਕੋਲੋਂ 24 ਬੋਤਲਾਂ, ਘਨੌਰ ਦੀ ਪੁਲੀਸ ਨੇ ਦਵਿੰਦਰ ਸਿੰਘ ਵਾਸੀ ਬਘੌਰਾ ਪਾਸੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਦਕਿ 18 ਬੋਤਲਾਂ ਥਾਣਾ ਸਦਰ ਰਾਜਪੁਰਾ ਦੀ ਪੁਲੀਸ ਨੇ ਵੀ ਬਰਾਮਦ ਕੀਤੀਆਂ ਹਨ।



News Source link

- Advertisement -

More articles

- Advertisement -

Latest article