ਇਟਲੀ: ਵਿਆਹ ਸਮਾਗਮ ਦੌਰਾਨ ਇਮਾਰਤ ਡਿੱਗੀ, 30 ਜ਼ਖ਼ਮੀ

Must read


ਰੋਮ, 14 ਜਨਵਰੀ

ਇਟਲੀ ਦੇ ਟਸਕਨੀ ਖੇਤਰ ਦੇ ਪਿਸਤੋਈਆ ਸ਼ਹਿਰ ਕੋਲ ਇਕ ਪੇਂਡੂ ਇਲਾਕੇ ’ਚ ਬਣੀ ਸਦੀਆਂ ਪੁਰਾਣੀ ਇਕ ਇਮਾਰਤ ਦੀ ਛੱਤ ਡਿੱਗ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਥੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਇਸ ਕਾਰਨ 30 ਲੋਕ ਜ਼ਖਮੀ ਹੋ ਗਏ। ਰਾਜਪਾਲ ਯੁਜੇਨੀਆ ਗਿਆਨੀ ਨੇ ਟੇੈਲੀਗ੍ਰਾਮ ਐਪ ’ਤੇ ਇਕ ਪੋਸਟ ਜ਼ਰੀਏ ਦੱਸਿਆ ਕਿ ਛੱਤ ਡਿੱਗਣ ਕਾਰਨ 30 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ’ਚੋਂ ਪੰਜ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖ ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਏਪੀ



News Source link

- Advertisement -

More articles

- Advertisement -

Latest article