34.4 C
Patiāla
Wednesday, May 15, 2024

ਜੰਡਿਆਲਾ ਗੁਰੂ ’ਚ ਭਾਜਪਾ ਨੇਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

Must read


ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 28 ਸਤੰਬਰ

ਇਥੋਂ ਦੇ ਭਾਜਪਾ ਨੇਤਾ ਰਾਜੀਵ ਕੁਮਾਰ ਮਾਣਾ ਨੂੰ ਬੀਤੀ ਰਾਤ ਕਿਸੇ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਤੇ ਨਾਲ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਬਾਰੇ ਸ੍ਰੀ ਮਾਣਾ ਨੇ ਦੱਸਿਆ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਵੀ ਕਿਸੇ ਨੰਬਰ ਤੋਂ 70 ਲੱਖ ਦੀ ਫਰੌਤੀ ਅਤੇ ਫਿਰ 1 ਕਰੋੜ ਦੀ ਫਰੌਤੀ ਦੀ ਮੰਗ ਕੀਤੀ ਗਈ ਸੀ। ਹੁਣ ਉਨ੍ਹਾਂ ਨੂੰ ਬੀਤੀ ਰਾਤ ਇਹ ਧਮਕੀ ਮਿਲੀ ਕਿ ਹੁਣ ਪੈਸੇ ਨਹੀਂ ਦਿੱਤੇ ਤਾਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਪਾਰਟੀ ਹਾਈ ਕਮਾਨ ਨੂੰ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਹਾਲਾਤਾਂ ਵਿੱਚ ਕਿਸੇ ਵੀ ਕਾਰੋਬਾਰੀ ਦਾ ਆਪਣਾ ਕਾਰੋਬਾਰ ਕਰਨਾ ਤਾਂ ਦੂਰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ।



News Source link

- Advertisement -

More articles

- Advertisement -

Latest article