34.7 C
Patiāla
Monday, May 20, 2024

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰੇਲਗੱਡੀ ਦੀ ਖੜ੍ਹੀ ਮਾਲਗੱਡੀ ਨਾਲ ਟੱਕਰ, 31 ਜ਼ਖ਼ਮੀ

Must read


ਲਾਹੌਰ, 24 ਸਤੰਬਰ

ਪਾਕਿਸਤਾਨ ਦੇ ਪੰਜਾਬ ਸੂੁਬੇ ਵਿੱਚ ਯਾਤਰੀ ਰੇਲਗੱਡੀ ਦੇ ਖੜ੍ਹੀ ਮਾਲਗੱਡੀ ਨਾਲ ਟਕਰਾਉਣ ਕਰਕੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 31 ਵਿਅਕਤੀ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਸ਼ੇਖੂਪੁਰਾ ਜ਼ਿਲ੍ਹੇ ਦੇ ਕਿਲਾ ਸੱਤਾਰ ਸ਼ਾਹ ਸਟੇਸ਼ਨ ਨਜ਼ਦੀਕ ਵਾਪਰਿਆ। ਰੇਲਗੱਡੀ ਮੀਆਂਵਾਲੀ ਤੋਂ ਲਾਹੌਰ ਜਾ ਰਹੀ ਸੀ ਤੇ ਗੱਡੀ ਉਸੇ ਮੁੱਖ ਲਾਈਨ ’ਤੇ ਖੜ੍ਹੀ ਮਾਲਗੱਡੀ ਨਾਲ ਟਕਰਾਅ ਗਈ। ਜੀਓ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਰੇਲਗੱਡੀ ਦੇ ਡਰਾਈਵਰ ਨੇ ਹਾਦਸਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਵਾਹ ਨਹੀਂ ਚੱਲੀ। ਹਾਦਸੇ ਵਿਚ 31 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਪੰਜ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article