27.2 C
Patiāla
Monday, April 29, 2024

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ: ਦਿੱਲੀ ਪੁਲੀਸ – punjabitribuneonline.com

Must read


ਨਵੀਂ ਦਿੱਲੀ, 24 ਸਤੰਬਰ

ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ। ਕੋਰਟ ਨੇ ਹਾਲਾਂਕਿ ਸਿੰਘ ਨੂੰ ਇਸ ਕੇਸ ਵਿਚ ਪੇਸ਼ੀ ਤੋਂ ਇਕ ਦਿਨ ਦੀ ਛੋਟ ਦੇ ਦਿੱਤੀ ਹੈ। ਦਿੱਲੀ ਪੁਲੀਸ ਨੇ ਇਹ ਦਾਅਵਾ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਸ ਕੋਲ ਸਿੰਘ ਖਿਲਾਫ਼ ਕਾਫ਼ੀ ਸਬੂਤ ਮੌਜੂਦ ਹਨ। ਦਿੱਲੀ ਪੁਲੀਸ ਨੇ ਹਲਫ਼ਨਾਮੇ ਵਿੱਚ ਤਾਜੀਕਿਸਤਾਨ ਦੀਆਂ ਕੁਝ ਕਥਿਤ ਘਟਨਾਵਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਆਪਣੇ ਆਪ ਵਿਚ ਬੋਲਦੀਆਂ ਹਨ ਕਿ ਸਿੰਘ ਆਪਣੀਆਂ ਕੀਤੀਆਂ ਕਾਰਵਾਈਆਂ ਬਾਰੇ ਭਲੀਭਾਂਤ ਜਾਣੂ ਸੀ।

ਪੁਲੀਸ ਮੁਤਾਬਕ ਤਾਜੀਕਿਸਤਾਨ ਵਿੱਚ ਇਕ ਸਮਾਗਮ ਦੌਰਾਨ ਸਿੰਘ ਨੇ ਜਬਰੀ ਮਹਿਲਾ ਪਹਿਲਵਾਨ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਆਪਣੀ ਇਸ ਕਾਰਵਾਈ ਨੂੰ ਇਹ ਕਹਿੰਦਿਆਂ ਤਰਕਸੰਗਤ ਦੱਸਿਆ ਕਿ ਉਹ ਤਾਂ ਮਹਿਲਾ ਪਹਿਲਵਾਨ ਦੇ ਪਿਤਾ ਵਾਂਗ ਹੈ। ਤਾਜੀਕਿਸਤਾਨ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਨਾਲ ਸਬੰਧਤ ਇਕ ਹੋਰ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਕਿ ਸਿੰਘ ਨੇ ਮਹਿਲਾ ਪਹਿਲਵਾਨ ਦੀ ਪ੍ਰਵਾਨਗੀ ਤੋਂ ਬਗੈਰ ਉਸ ਦੀ ਕਮੀਜ਼ ਉਪਰ ਚੁੱਕੀ ਤੇ ਉਸ ਦੇ ਪੇਟ ਨੂੰ ਹੱਥ ਲਾਇਆ। ਦਿੱਲੀ ਪੁਲੀਸ ਨੇ ਦਲੀਲ ਦਿੱਤੀ ਕਿ ਇਹ ਦੋਵੇਂ ਘਟਨਾਵਾਂ ਭਾਰਤ ਤੋਂ ਬਾਹਰ ਵਾਪਰੀਆਂ, ਪਰ ੲਿਸ ਕੇਸ ਲਈ ਪ੍ਰਸੰਗਿਕ ਹਨ। ਕੇਸ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। -ਆਈਏਐੱਨਐੱਸ



News Source link

- Advertisement -

More articles

- Advertisement -

Latest article