ਨਿਪਾਹ ਵਾਇਰਸ: ਮਾਹਿਰਾਂ ਦੀਆਂ ਟੀਮਾਂ ਕੇਰਲਾ ਪੁੱਜੀਆਂ – punjabitribuneonline.com

Must read


ਤਿਰੂਵਨੰਤਪੁਰਮ/ਮੰਗਲੂਰੂ, 13 ਸਤੰਬਰ

ਕੇਰਲਾ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਹੋਣ ਮਗਰੋਂ ਵਾਇਰੋਲੌਜੀ ਇੰਸਟੀਚਿਊਟ ਪੁਣੇ ਦੀਆਂ ਟੀਮਾਂ ਨੇ ਕੋਜ਼ੀਕੋਡ ਮੈਡੀਕਲ ਕਾਲਜ ਵਿਚ ਮੋਬਾਈਲ ਲੈਬ ਸਥਾਪਿਤ ਕਰ ਦਿੱਤੀ ਹੈ। ਇੱਥੇ ਨਿਪਾਹ ਦੇ ਟੈਸਟ ਕੀਤੇ ਜਾਣਗੇ ਤੇ ਚਮਗਾਦੜਾਂ ਦਾ ਵੀ ਸਰਵੇਖਣ ਹੋਵੇਗਾ। ਕੇਰਲਾ ਦੇ ਕੋਜ਼ੀਕੋਡ ਜ਼ਿਲ੍ਹੇ ਵਿਚ ਚਾਰ ਵਿਅਕਤੀਆਂ ਨੂੰ ਨਿਪਾਹ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਰਾਜ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਕੇਰਲਾ ਵਿਚ ਮਿਲਿਆ ਵਾਇਰਸ ਸਟਰੇਨ ਬੰਗਲਾਦੇਸ਼ ’ਚ ਮਿਲੇ ਸਰੂਪ ਨਾਲ ਮੇਲ ਖਾਂਦਾ ਹੈ।



News Source link

- Advertisement -

More articles

- Advertisement -

Latest article