36.5 C
Patiāla
Monday, May 20, 2024

ਏਸ਼ੀਆ ਕੱਪ: ਅਫ਼ਗਾਨਿਸਤਾਨ ਟੂਰਨਾਮੈਂਟ ’ਚੋਂ ਬਾਹਰ; ਸ੍ਰੀਲੰਕਾ ਸੁਪਰ-4 ਗੇੜ ’ਚ ਦਾਖਲ

Must read


ਲਾਹੌਰ, 5 ਸਤੰਬਰ

ਸ੍ਰੀਲੰਕਾ ਨੇ ਰੋਮਾਂਚਕ ਮੁਕਾਬਲੇ ’ਚ ਅਫ਼ਗਾਨਿਸਤਾਨ ਨੂੰ ਦੋ ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਸੁਪਰ ਗੇੜ ’ਚ ਜਗ੍ਹਾ ਬਣਾ ਲਈ ਹੈ। ਇਸ ਹਾਰ ਨਾਲ ਅਫ਼ਗਾਨਿਸਤਾਨ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਸ੍ਰੀਲੰਕਾ ਕ੍ਰਿਕਟ ਟੀਮ ਨੇ ਪਹਿਲਾਂ ਖੇਡਦਿਆਂ 50 ਓਵਰਾਂ ’ਚ 8 ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ ਸਨ। ਅਫ਼ਗਾਨਿਸਤਾਨ ਟੀਮ ਨੂੰ ਟੂਰਨਾਮੈਂਟ ਦੇ ਸੁਪਰ-4 ਗੇੜ ’ਚ ਪਹੁੰਚਣ ਲਈ ਮਿਲਿਆ 292 ਦੌੜਾਂ ਦਾ ਟੀਚਾ 37.1 ਓਵਰਾਂ ’ਚ ਪੂਰਾ ਕਰਨ ਦੀ ਲੋੜ ਸੀ। ਮੁਹੰਮਦ ਨਬੀ ਅਤੇ ਹਸ਼ਮਤਉਲ੍ਹਾ ਸ਼ਾਹੀਦੀ ਨੇ ਨੀਮ ਸੈਂਕੜੇ ਜੜਦਿਆਂ ਟੀਮ ਨੂੰ ਜਿਤਾਉਣ ਦੀ ਵਾਹ ਲਾਈ ਪਰ ਉਹ ਸਫਲ ਨਾ ਹੋ ਸਕੇ ਅਤੇ ਪੂਰੀ ਟੀਮ 37.4 ਓਵਰਾਂ ’ਚ 289 ਦੌੜਾਂ ’ਤੇ ਆਊਟ ਹੋ ਗਈ। ਸ੍ਰੀਲੰਕਾ ਵੱਲੋਂ ਕਸੁਨ ਰਾਜਿਤਾ ਨੇ 4 ਵਿਕਟਾਂ ਲਈਆਂ। -ਪੀਟੀਆਈ



News Source link

- Advertisement -

More articles

- Advertisement -

Latest article