29.2 C
Patiāla
Friday, May 10, 2024

ਐੱਸਟੀਐੱਫ ਨੇ ਰਾਵੀ ਦਰਿਆ ਰਾਹੀਂ ਭਾਰਤ ਭੇਜੀ 41 ਕਿਲੋ ਹੈਰੋਇਨ ਸਣੇ 3 ਕਾਬੂ ਕੀਤੇ – punjabitribuneonline.com

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 23 ਅਗਸਤ

ਪੰਜਾਬ ਪੁਲੀਸ ਦੇ ਸਪੈਸ਼ਲ ਟਾਸਕ ਫੋਰਸ ਵਿੰਗ ਨੇ ਪਾਕਿਸਤਾਨ ਤੋਂ ਰਾਵੀ ਦਰਿਆ ਰਸਤੇ ਭਾਰਤ ਭੇਜੀ 41 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਸ਼ਨਾਖਤ ਆਗਿਆ ਪਾਲ ਸਿੰਘ, ਰਣਜੀਤ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ। ਐੱਸਟੀਐੱਫ ਦੇ ਏਆਈਜੀ ਮੁਖਤਾਰ ਰਾਏ ਨੇ ਦੱਸਿਆ ਕਿ ਇਹ ਹੈਰੋਇਨ ਦੀ ਖੇਪ ਛੇ ਦਿਨ ਪਹਿਲਾਂ ਰਾਵੀ ਦਰਿਆ ਰਸਤੇ ਰਮਦਾਸ ਇਲਾਕੇ ਵਿੱਚ ਪੁੱਜੀ ਸੀ।  ਗ੍ਰਿਫ਼ਤਾਰ ਆਗਿਆ ਪਾਲ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਹਨ। ਉਸ ਦੇ ਸਬੰਧ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਵੀ ਹਨ, ਜਿਸ ਬਾਰੇ ਹੁਣ ਜਾਂਚ ਕੀਤੀ ਜਾਵੇਗੀ। ਨਸ਼ੀਲੇ ਪਦਾਰਥਾਂ ਦੀ ਇਸ ਖੇਪ ਨੂੰ ਡੰਗਰਾਂ ਦੀ ਹਵੇਲੀ ਵਿੱਚ ਇੱਟਾਂ ਦੇ ਫ਼ਰਸ਼ ਹੇਠ ਲੁਕਾਇਆ ਹੋਇਆ ਸੀ। ਬਰਾਮਦ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 200 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।



News Source link

- Advertisement -

More articles

- Advertisement -

Latest article