37.9 C
Patiāla
Tuesday, May 14, 2024

ਸੈਮੀਕੰਡਕਟਰ ਪਲਾਂਟ ਲਾਉਣ ਲਈ 50 ਫ਼ੀਸਦੀ ਵਿੱਤੀ ਸਹਾਇਤਾ ਦੇਵਾਂਗੇ: ਮੋਦੀ

Must read


ਗਾਂਧੀਨਗਰ, 28 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ ਸੈਮੀਕੰਡਕਟਰ ਨਿਰਮਾਣ ਪਲਾਂਟ ਸਥਾਪਿਤ ਕਰਨ ਲਈ ਤਕਨਾਲੋਜੀ ਕੰਪਨੀਆਂ ਨੂੰ 50 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੋਦੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸੈਮੀਕੰਡਕਟਰ ਸਨਅਤਾਂ ਲਈ ਮੁਲਕ ਦੇ ਦਰ ਖੋਲ੍ਹ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਗਾਂਧੀਨਗਰ ’ਚ ‘ਸੈਮੀਕੋਨ ਇੰਡੀਆ 2023’ ਕਾਨਫਰੰਸ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸੈਮੀਕੰਡਕਟਰ ਸਨਅਤ ਦੇ ਵਿਕਾਸ ਲਈ ਪੂਰਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਥਾ ਸਨਅਤੀ ਇਨਕਲਾਬ ਭਾਰਤ ਦੀਆਂ ਖਾਹਿਸ਼ਾਂ ’ਤੇ ਆਧਾਰਿਤ ਨਜ਼ਰ ਆਉਂਦਾ ਹੈ।  -ਪੀਟੀਆਈ

 



News Source link

- Advertisement -

More articles

- Advertisement -

Latest article