35.3 C
Patiāla
Monday, May 13, 2024

ਤਿੱਬਤੀਆਂ ਨੂੰ ਸਟੇਪਲ ਵੀਜ਼ਾ ਦੇਣਾ ਸ਼ੁਰੂ ਕਰੇ ਭਾਰਤ: ਥਰੂਰ

Must read


ਨਵੀਂ ਦਿੱਲੀ, 28 ਜੁਲਾਈ

ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁੱਝ ਖਿਡਾਰੀਆਂ ਨੂੰ ਸਟੇਪਲ ਵੀਜ਼ਾ ਦਿੱਤੇ ਜਾਣ ਦੇ ਵਿਵਾਦ ਦਰਮਿਆਨ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਭਾਰਤ ਨੂੰ ਤਿੱਬਤ ਤੋਂ ਭਾਰਤੀ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਟੇਪਲ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਭਾਰਤ ਨੇ ਚੀਨ ਵੱਲੋਂ ਅਰੁਣਾਚਲ ਦੇ ਕੁੱਝ ਖਿਡਾਰੀਆਂ ਨੂੰ ਸਟੇਪਲ ਵੀਜ਼ਾ ਜਾਰੀ ਕੀਤੇ ਜਾਣ ਨੂੰ ‘ਨਾ ਬਰਦਾਸ਼ਤਯੋਗ’ ਕਾਰਵਾਈ ਕਰਾਰ ਦਿੱਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਉਸ ਕੋਲ ਅਜਿਹੀ ਕਾਰਵਾਈ ਦਾ ‘ਢੁੱਕਵਾਂ ਜਵਾਬ’ ਦੇਣ ਦਾ ਅਧਿਕਾਰ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਇਸ ਮਾਮਲੇ ’ਤੇ ਭਾਰਤ ਨੇ ਚੀਨ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਵੀਜ਼ਾ ਪ੍ਰਣਾਲੀ ਵਿੱਚ ਨਿਵਾਸ ਜਾਂ ਨਸਲ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।

ਅਰੁਣਾਚਲ ਦੇ ਭਾਰਤੀ ਖਿਡਾਰੀਆਂ ਨੂੰ ਵੀਜ਼ਾ ਦੇਣ ਸਬੰਧੀ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਥਰੂਰ ਨੇ ਟਵੀਟ ਕੀਤਾ, ‘‘ਬਹੁਤ ਹੋ ਗਿਆ। ਚੀਨੀ ਵੀਜ਼ੇ ਦੀ ਮੰਗ ਕਰਨ ਵਾਲੇ ਸਾਡੇ ਖਿਡਾਰੀਆਂ ਅਤੇ ਹੋਰ ਅਰੁਣਾਚਲ ਵਾਸੀਆਂ ਨੂੰ ਨਿਰਾਸ਼ ਕਰਨ ਦੀ ਬਜਾਏ ਸਾਨੂੰ ਤਿੱਬਤ ਤੋਂ ਭਾਰਤੀ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਟੇਪਲ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਨੂੰ ਉਦੋਂ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਤਿੱਬਤ ਤੇ ਭਾਰਤ ਦਰਮਿਆਨ ਵਿਵਾਦਤ ਸਰਹੱਦੀ ਮਸਲਾ ਸੁਲਝ ਨਹੀਂ ਜਾਂਦਾ।’’ -ਪੀਟੀਆਈ



News Source link

- Advertisement -

More articles

- Advertisement -

Latest article