24 C
Patiāla
Friday, May 3, 2024

ਆਈਫੋਨ ਲਈ ਜੋੜੇ ਨੇ ਅੱਠ ਮਹੀਨਿਆਂ ਦਾ ਪੁੱਤ ਵੇਚਿਆ – punjabitribuneonline.com

Must read


ਕੋਲਕਾਤਾ, 28 ਜੁਲਾਈ

ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ’ਚ ਇੱਕ ਜੋੜੇ ਨੇ ਵੀਡੀਓਜ਼ ਬਣਾਉਣ ਲਈ ਆਈਫੋਨ ਖ਼ਰੀਦਣ ਵਾਸਤੇ ਕਥਿਤ ਤੌਰ ’ਤੇ ਆਪਣੇ 8 ਮਹੀਨਿਆਂ ਦੇ ਪੁੱਤਰ ਨੂੰ ਵੇਚ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕੋਲਕਾਤਾ ਨੇੜੇ ਪਨੀਹਾਟੀ ਦੇ ਗੰਗਾਨਗਰ ਇਲਾਕੇ ’ਚ ਵਾਪਰੀ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ’ਚ ਬੱਚੇ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਫਰਾਰ ਹੋਏ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸਥਾਨਕ ਲੋਕਾਂ ਨੂੰ ਕੁਝ ਹਫ਼ਤੇ ਬੱਚਾ ਦਿਖਾਈ ਨਾ ਦੇਣ ਮਗਰੋਂ ਜੋੜੇ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਇਤਲਾਹ ਪੁਲੀਸ ਨੂੰ ਦਿੱਤੀ। ਉਨ੍ਹਾਂ ਮੁਤਾਬਕ ਜੋੜੇ ਨੇ ਬੱਚਾ ਕਿਸੇ ਨੂੰ ਵੇਚ ਦਿੱਤਾ ਅਤੇ ਵੀਡੀਓਜ਼ ਬਣਾਉਣ ਲਈ ਆਈਫੋਨ-14 ਖ਼ਰੀਦ ਲਿਆ। -ਪੀਟੀਆਈ



News Source link

- Advertisement -

More articles

- Advertisement -

Latest article