29.9 C
Patiāla
Monday, May 13, 2024

ਫੌਜ ਮੁਖੀ ਵੱਲੋਂ ਸਿਆਚਿਨ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ – punjabitribuneonline.com

Must read


ਸ੍ਰੀਨਗਰ, 27 ਜੁਲਾਈ

ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਸਿਆਚਿਨ ਗਲੇਸ਼ੀਅਰ ਦੌਰਾ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਮੈਦਾਨ ’ਚ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ।

ਫੌਜ ਨੇ ਇੱਕ ਟਵੀਟ ’ਚ ਦੱਸਿਆ ਕਿ ਚੀਫ ਆਫ ਆਰਮੀ ਸਟਾਫ ਜਨਰਲ ਪਾਂਡੇ ਨੇ ਚੁਣੌਤੀਪੂਰਨ ਹਾਲਾਤ ਵਿੱਚ ਤਾਇਨਾਤ ਜਵਾਨਾਂ ਦੀ ਦ੍ਰਿੜਤਾ ਅਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਵਾਨਾਂ ਨੂੰ ਇਸੇ ਜੋਸ਼ ਅਤੇ ਪ੍ਰੇਰਨਾ ਨਾਲ ਲਗਾਤਾਰ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।

ਟਵੀਟ ਮੁਤਾਬਕ, ‘‘ਚੀਫ ਆਫ ਆਰਮੀ ਸਟਾਫ ਜਨਰਲ ਮਨੋਜ ਪਾਂਡੇ ਨੇ ਸਿਆਚਿਨ ਗਲੇਸ਼ੀਅਰ ਦੌਰਾ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਫੌਜ ਮੁਖੀ ਨੇ ਸਿਆਚਿਨ ਜੰਗੀ ਯਾਦਗਾਰ ’ਤੇ ਫੁੱਲ ਚੜ੍ਹਾ ਕੇ ਸਭ ਤੋਂ ਉੱਚੇ ਜੰਗੀ ਮੈਦਾਨ ’ਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।’’ -ਪੀਟੀਆਈ



News Source link

- Advertisement -

More articles

- Advertisement -

Latest article