30.2 C
Patiāla
Friday, May 10, 2024

ਝਾਰਖੰਡ : ਔਰਤ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟਿਆ

Must read


ਗਿਰੀਦੀਹ (ਝਾਰਖੰਡ), 27 ਜੁਲਾਈ

ਝਾਰਖੰਡ ਦੇ ਗਿਰੀਦੀਹ ਜ਼ਿਲ੍ਹੇ ਦੇ ਸਾਰੀਆ ਥਾਣੇ ਆਉਂਦੇ ਇਕ ਪਿੰਡ ’ਚ ਬੀਤੀ ਰਾਤ ਇਕ ਔਰਤ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਨਿਰਵਸਤਰ ਕੀਤਾ ਗਿਆ। ਪੁਲੀਸ ਅਨੁਸਾਰ ਇਹ ਘਟਨਾ ਪ੍ਰੇਮ ਪ੍ਰਸੰਗ ਕਾਰਨ ਵਾਪਰੀ। ਪੁਲੀਸ ਨੇ ਪੀੜਤ ਮਹਿਲਾ ਨੂੰ ਬਚਾਇਆ ਅਤੇ ਸਥਾਨਕ ਹਸਪਤਾਲ ਦਾਖਲ ਕਰਵਾਇਆ। ਇਸ ਕੇਸ ਦੇ ਸਬੰਧ ’ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ ਮਹਿਲਾ ਦਾ ਕਥਿਤ ਪ੍ਰੇਮੀ, ਉਸ ਦਾ ਪਿਤਾ, ਮਾਤਾ ਤੇ ਮਤਰੇਈਂ ਮਾਂ ਸ਼ਾਮਲ ਹਨ। ਬਗੋਦਰ ਸਬ-ਡਵੀਜ਼ਨਲ ਪੁਲੀਸ ਅਧਿਕਾਰੀ ਨੌਸ਼ਾਦ ਆਲਮ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਪੀੜਤ ਮਹਿਲਾ ਦਾ ਇਕ ਵਿਅਕਤੀ ਨਾਲ ਪ੍ਰੇਮ ਸਬੰਧ ਸੀ। ਇਸ ਵਿਅਕਤੀ ਦੇ ਪਿਤਾ ਦੀਆਂ ਦੋ ਪਤਨੀਆਂ ਹਨ ਜਿਨ੍ਹਾਂ ਨੇ ਮਹਿਲਾ ਨੂੰ ਸਬਕ ਸਿਖਾਉਣ ਦੀ ਵਿਉਂਤ ਬਣਾਈ। ਪਰਿਵਾਰ ਨੇ ਮਹਿਲਾ ਨੂੰ ਘਰ ਸੱਦਿਆ ਤੇ ਨੇੜਲੇ ਜੰਗਲ ’ਚ ਲੈ ਗਏ ਤੇ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਨੇ ਮਹਿਲਾ ਨੂੰ ਬਚਾਉਂਦਿਆਂ ਉਸ ਦੇ ਬਿਆਨ ਦਰਜ ਕੀਤੇ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ



News Source link

- Advertisement -

More articles

- Advertisement -

Latest article