29.6 C
Patiāla
Monday, April 29, 2024

ਵਿਜ਼ਡਨ ਵੱਲੋਂ ਚੁਣੇ ਪੰਜ ਸਰਵੋਤਮ ਕ੍ਰਿਕਟਰਾਂ ਵਿੱਚ ਬੁਮਰਾਹ ਤੇ ਰੋਹਿਤ ਸ਼ੁਮਾਰ

Must read


ਲੰਡਨ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਜ਼ਡਨ ਦੇ 2022 ਅੰਕ ਵਿੱਚ ‘ਕ੍ਰਿਕਟਰ ਆਫ ਦੀ ਯੀਅਰ’ ਚੁਣੇ ਗਏ ਪੰਜ ਖਿਡਾਰੀਆਂ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸੂੁਚੀ ਵਿੱਚ ਨਿਊਜ਼ੀਲੈਂਡ ਦੇ ਡੇਵੋਨ ਕੌਨਵੇਅ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟਰ ਡੇਨ ਵਾਨ ਨੀਕੇਰਕ ਦਾ ਨਾਂ ਸ਼ਾਮਲ ਹੈ। ਇੰਗਲੈਂਡ ਦੇ ਜੋਅ ਰੂਟ ਨੂੰ ਸਾਲ ਦਾ ‘ਮੋਹਰੀ ਕ੍ਰਿਕਟਰ’ ਚੁਣਿਆ ਗਿਆ ਹੈ ਜਦਕਿ ਦੱਖਣੀ ਅਫ਼ਰੀਕਾ ਮਹਿਲਾ ਟੀਮ ਦੀ ਬੱਲੇਬਾਜ਼ ਲੈਜ਼ਲੀ ਲੀ ‘ਮੋਹਰੀ ਮਹਿਲਾ ਕ੍ਰਿਕਟਰ’ ਚੁਣੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਕਟ ਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ‘ਮੋਹਰੀ ਟੀ-20 ਕ੍ਰਿਕਟਰ’ ਚੁਣਿਆ ਗਿਆ ਹੈ। ਬੁਮਰਾਹ ਨੇ ਪਿਛਲੇ ਸੈਸ਼ਨ ਵਿੱਚ ਇੰਗਲੈਂਡ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਦਕਿ ਰੋਹਿਤ ਨੇ ਚਾਰ ਟੈਸਟ ਮੈਚਾਂ ਵਿੱਚ 52.57 ਦੀ ਔਸਤ ਨਾਲ 368 ਦੌੜਾਂ ਬਣਾਈਆਂ ਸਨ। ਉਸ ਨੇ ਓਵਲ ਵਿੱਚ 127 ਦੌੜਾਂ ਦੀ ਪਾਰੀ ਖੇਡੀ ਸੀ। ਜੋਅ ਰੂਟ ਨੇ ਪਿਛਲੇ ਕੈਲੰਡਰ ਸਾਲ ’ਚ 1,708 ਦੌੜਾਂ ਬਣਾਈਆਂ ਸਨ, ਜਿਹੜਾ ਇੱਕ ਸਾਲ ਵਿੱਚ ਤੀਜਾ ਸਭ ਤੋਂ ਵੱਧ ਟੈਸਟ ਦੌੜਾਂ ਦਾ ਰਿਕਾਰਡ ਹੈ। -ਪੀਟੀਆਈ





News Source link

- Advertisement -

More articles

- Advertisement -

Latest article