34.2 C
Patiāla
Friday, May 17, 2024

ਟੈਨਿਸ ਦੀ ਮਹਾਨ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ,‘ਮੈਂ ਹੁਣ ਕੈਂਸਰ ਤੋਂ ਮੁਕਤ ਹਾਂ’

Must read


ਨਿਊਯਾਰਕ, 20 ਜੂਨ

ਟੈਨਿਸ ਦੀ ਮਹਾਨ ਖ਼ਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ ਹੈ ਕਿ ਉਹ ਹੁਣ ਕੈਂਸਰ ਮੁਕਤ ਹੈ। ਨਵਰਾਤਿਲੋਵਾ ਨੇ ਟਵਿੱਟਰ ‘ਤੇ ਲਿਖਿਆ ਕਿ ਉਸ ਨੂੰ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਵਿੱਚ ਇੱਕ ਦਿਨ ਦੇ ਟੈਸਟਾਂ ਤੋਂ ਬਾਅਦ ਇਹ ਪਤਾ ਲੱਗਿਆ। ਉਸ ਨੇ ਲਿਖਿਆ, ‘ਸਾਰੇ ਡਾਕਟਰਾਂ, ਨਰਸਾਂ ਅਤੇ ਸਟਾਫ ਦਾ ਧੰਨਵਾਦ। ਕਿੰਨੀ ਰਾਹਤ ਦੀ ਗੱਲ ਹੈ।’ 18 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ 66 ਸਾਲਾ ਨਵਰਾਤਿਲੋਵਾ ਨੇ ਜਨਵਰੀ ’ਚ ਕਿਹਾ ਸੀ ਕਿ ਉਸ ਨੂੰ ਗਲੇ ਅਤੇ ਛਾਤੀ ਦਾ ਕੈਂਸਰ ਹੈ ਅਤੇ ਉਹ ਇਲਾਜ ਸ਼ੁਰੂ ਕਰੇਗੀ। ਉਸ ਨੂੰ 2010 ਵਿੱਚ ਛਾਤੀ ਦੇ ਕੈਂਸਰ ਦਾ ਵੀ ਪਤਾ ਲੱਗਿਆ ਸੀ ਅਤੇ ਉਸ ਸਮੇਂ ਉਸ ਦੀ ਸਰਜਰੀ ਹੋਈ ਸੀ।





News Source link

- Advertisement -

More articles

- Advertisement -

Latest article