35.6 C
Patiāla
Monday, May 6, 2024

ਪੰਜਾਬ ਤੋਂ ਪਹਿਲਵਾਨਾਂ ਦਾ ਸਮਰਥਨ ਦੇਣ ਜਾ ਰਿਹਾ ਮਹਿਲਾਵਾਂ ਦਾ ਜਥਾ ਪੁਲੀਸ ਨੇ ਰੋਕਿਆ

Must read


ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 27 ਮਈ

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਸਮਰਥਨ ਵਿੱਚ ਭਲਕੇ ਐਤਵਾਰ ਨੂੰ ਹੋਣ ਵਾਲੀ ਮਹਿਲਾ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਜਾ ਰਹੇ ਔਰਤਾਂ ਦੇ ਜਥੇ ਨੂੰ ਪੁਲੀਸ ਨੇ ਗੁਰਦੁਆਰਾ ਮੰਜੀ ਸਾਹਿਬ ਕੋਲ ਰੋਕ ਲਿਆ ਹੈ। ਜਾਣਕਾਰੀ ਅਨੁਸਾਰ ਚਾਰ-ਪੰਜ ਬੱਸਾਂ ਵਿਚ ਇੱਥੇ ਪਹੁੰਚੇ ਜਥੇ ਨੇ ਰਾਤ ਨੂੰ ਲੰਗਰ ਪਾਣੀ ਛਕਣਾ ਸੀ। ਜਿਉਂ ਹੀ ਜਥਾ ਏਥੇ ਪਹੁੰਚਿਆ ਤਾਂ ਪੁਲੀਸ ਨੇ ਕਥਿਤ ਤੌਰ ’ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਜਥਾ ਸ਼ਾਮ ਸਾਢੇ 7 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ ਸੀ। ਜੀਟੀ ਰੋਡ ਤੇ ਪੁਲੀਸ ਦਾ ਸਖ਼ਤ ਬੰਦੋਬਸਤ ਹੈ। ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਵੀ ਭਾਰੀ ਪੁਲੀਸ ਬਲ ਤਾਇਨਾਤ ਹੈ। ਕਾਫੀ ਗਿਣਤੀ ਵਿਚ ਮਹਿਲਾ ਪੁਲੀਸ ਲਾਈ ਗਈ ਹੈ।

ਗੁਰਦੁਆਰਾ ਮੈਨੇਜਰ ਨੇ ਦੱਸਿਆ ਕਿ ਜਥਾ ਲੰਗਰ ਛਕ ਕੇ ਸੌਂ ਗਿਆ ਹੈ। ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਸਵੇਰੇ 11 ਵਜੇ ਸਿੰਘੂ ਬਾਰਡਰ ’ਤੇ ਪਹੁੰਚਣਾ ਹੈ ਅਤੇ ਸਾਢੇ 11 ਵਜੇ ਮਹਿਲਾ ਮਹਾਂ ਪੰਚਾਇਤ ਲਈ ਨਵੇਂ ਸੰਸਦ ਭਵਨ ਵੱਲ ਕੂਚ ਕਰਨਾ ਹੈ।





News Source link

- Advertisement -

More articles

- Advertisement -

Latest article