27.7 C
Patiāla
Friday, April 26, 2024

ਚੀਨ ਤੋਂ ਭਾਰਤ ਨੂੰ ਮਿਲ ਰਹੀ ਹੈ ‘ਬਹੁਤ ਗੁੰਝਲਦਾਰ ਚੁਣੌਤੀ’: ਜੈਸ਼ੰਕਰ

Must read


ਅਹਿਮਦਾਬਾਦ, 27 ਮਈ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੂੰ ਚੀਨ ਤੋਂ ‘ਬਹੁਤ ਗੁੰਝਲਦਾਰ ਚੁਣੌਤੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਇਕਪਾਸੜ ਕਾਰਵਾਈ ਨਾਲ ਸਥਿਤੀਆਂ ਨੂੰ ਬਦਲਣ ਦੀ ਹਰ ਕੋਸ਼ਿਸ਼ ਨੂੰ ਰੋਕਣ ਲਈ ਨਰਿੰਦਰ ਮੋਦੀ ਸਰਕਾਰ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਰਹੱਦੀ ਖੇਤਰਾਂ ਵਿਚ ਚੁਣੌਤੀ ‘ਸਾਫ਼ ਨਜ਼ਰ’ ਆ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚ ਤਵਾਜ਼ਨ ਲੱਭਣਾ ਪਏਗਾ ਪਰ ਇਹ ਦੂਜੀ ਧਿਰ ਵੱਲੋਂ ਸ਼ਰਤਾਂ ਰੱਖਣ ਨਾਲ ਸੰਭਵ ਨਹੀਂ ਹੋ ਸਕਦਾ।  -ਪੀਟੀਆਈ



News Source link

- Advertisement -

More articles

- Advertisement -

Latest article