20 C
Patiāla
Wednesday, May 1, 2024

ਭਾਰੀ ਬਰਫ਼ਬਾਰੀ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨ ਲਈ ਰੋਕੀ

Must read


ਟ੍ਰਿਬਿਉੂਨ ਨਿਉੂਜ਼  ਸਰਵਿਸ

ਅੰਮ੍ਰਿਤਸਰ, 25 ਮਈ

ਉਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਬੀਤੀ ਰਾਤ ਭਾਰੀ ਬਰਫ਼ਬਾਰੀ ਹੋਣ ਕਾਰਨ ਯਾਤਰੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦੋ ਦਿਨਾਂ ਵਾਸਤੇ ਯਾਤਰਾ ਰੋਕ ਦਿੱਤੀ ਗਈ ਹੈ।  ਸ਼ਰਧਾਲੂਆਂ ਦਾ ਜੱਥਾ ਅੱਜ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ  ਛੇ ਕਿਲੋਮੀਟਰ ਦੂਰ  ਗੁਰਦੁਆਰਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ ਪਰ ਰਸਤੇ ਵਿਚ ਅਟਲਾਕੋਟੀ ਗਲੇਸ਼ੀਅਰ ਕੋਲ ਭਾਰੀ ਬਰਫਬਾਰੀ ਹੋ ਚੁੱਕੀ ਸੀ ਅਤੇ  ਰਸਤੇ ਵਿਚ ਬਰਫ ਜੰਮੀ ਹੋਈ ਸੀ, ਜਿਸ ਕਾਰਨ ਉੱਪਰ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਪੁੱਜਣਾ ਮੁਸ਼ਕਿਲ ਸੀ।ਇਸ ਨੂੰ ਧਿਆਨ ਵਿਚ ਰੱਖਦਿਆਂ ਯਾਤਰੂ ਇਸ ਗਲੇਸ਼ੀਅਰ ਤੋਂ ਵਾਪਸ ਗੁਰਦੁਆਰਾ ਗੋਬਿੰਦ ਧਾਮ ਪਰਤ ਆਏ ਹਨ। ਇਥੇ ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ 25 ਅਤੇ 26 ਮਈ ਦੋ ਦਿਨਾਂ ਵਾਸਤੇ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ  ਰਾਜ ਸਰਕਾਰ ਵੱਲੋਂ 2 ਦਿਨਾਂ ਵਾਸਤੇ ਯਾਤਰੂਆਂ ਨੂੰ ਯਾਤਰਾ ’ਤੇ  ਨਾ ਜਾਣ ਵਾਸਤੇ ਆਖਿਆ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਗੁਰਦੁਆਰਾ ਟਰੱਸਟ ਵੱਲੋਂ ਦੋ ਦਿਨਾਂ ਵਾਸਤੇ ਯਾਤਰਾ ਨੂੰ ਰੋਕਿਆ ਗਿਆ ਹੈ ਪਰ  ਗੁਰਦੁਆਰਾ ਪ੍ਰਬੰਧਕਾਂ ਵੱਲੋਂ ਭਲਕੇ ਸਥਿਤੀ ਨੂੰ ਮੁੜ ਦੇਖਿਆ ਜਾਵੇਗਾ ਅਤੇ ਉਸ ਮੁਤਾਬਕ ਹੀ ਅਗਲਾ ਫੈਸਲਾ ਕੀਤਾ ਜਾਵੇਗਾ। ਜੇ ਬਰਫਬਾਰੀ ਨਾ ਹੋਈ ਅਤੇ ਮੌਸਮ ਠੀਕ ਰਿਹਾ ਤਾਂ ਯਾਤਰਾ ਸ਼ੁਰੂ ਕਰ ਦਿਤੀ ਜਾਵੇਗੀ। ਯਾਤਰਾ ਨੂੰ ਰੋਕੇ ਜਾਣ ਦੇ ਕਾਰਨ ਅੱਜ ਨਵੇਂ ਆਉਣ ਵਾਲੇ ਯਾਤਰੂਆਂ ਨੂੰ ਵੀ ਰਸਤੇ ਵਿਚ ਹੀ ਥਾਂ-ਥਾਂ ’ਤੇ ਗੁਰਦੁਆਰਿਆਂ ਵਿਚ ਰੋਕ ਦਿੱਤਾ ਗਿਆ ਹੈ।  ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰਸਤੇ ਨੂੰ ਠੀਕ ਕਰਨ ਦੇ ਯਤਨ ਵੀ ਸ਼ੁਰੂ ਕਰ ਦਿੱਤੇ ਗਏ ਹਨ। 





News Source link

- Advertisement -

More articles

- Advertisement -

Latest article