29.1 C
Patiāla
Saturday, May 4, 2024

ਸਕੂਲਾਂ ਦੇ ਸਪੋਰਟਸ ਵਿੰਗ ਦੇ ਟਰਾਇਲਾਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ

Must read


ਪੱਤਰ ਪ੍ਰੇਰਕ

ਪਟਿਆਲਾ, 24 ਮਈ

ਸਥਾਨਕ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿੱਚ ਸਕੂਲਾਂ ਦੇ ਸਪੋਰਟਸ ਵਿੰਗ ਦੇ ਚੱਲ ਰਹੇ ਟਰਾਇਲਾਂ ਦੇ ਪਹਿਲੇ ਦਿਨ 456 ਖਿਡਾਰੀਆਂ ਨੇ 16 ਖੇਡਾਂ ’ਚ ਜੌਹਰ ਦਿਖਾਏ। ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਕੂਲਾਂ ਦੇ ਸਪੋਰਟਸ ਵਿੰਗ ’ਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ, ਜਿਸ ‘ਚ ਉਮਰ ਵਰਗ ਅੰਡਰ 14, ਅੰਡਰ 17 ਅਤੇ ਅੰਡਰ 19 ਗਰੁੱਪ ਵਿੱਚ ਖਿਡਾਰੀ ਟਰਾਇਲ ਦੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਸਕੂਲਾਂ ਦੇ ਖਿਡਾਰੀਆਂ ਦੇ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋਹ-ਖੋਹ, ਵਾਲੀਬਾਲ, ਬਾਕਸਿੰਗ, ਜੂਡੋ, ਹੈਂਡਬਾਲ, ਤੈਰਾਕੀ, ਕੁਸ਼ਤੀ ਅਤੇ ਬੈਡਮਿੰਟਨ ਦੇ ਟਰਾਇਲ ਕਰਵਾਏ ਜਾ ਗਏ ਹਨ ਜੋ 25 ਮਈ ਨੂੰ ਵੀ ਜਾਰੀ ਰਹਿਣਗੇ।

ਸੰਗਰੂਰ (ਨਿਜੀ ਪੱਤਰ ਪ੍ਰੇਰਕ): ਖੇਡ ਵਿੰਗ ਸਕੂਲਾਂ ’ਚ ਦਾਖ਼ਲੇ ਲਈ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਖਿਡਾਰੀਆਂ ਦੇ ਟਰਾਇਲ ਆਰੰਭ ਹੋ ਗਏ ਹਨ। ਖੇਡ ਵਿਭਾਗ ਪੰਜਾਬ ਵੱਲੋਂ ਦੋ ਦਿਨਾਂ ਟਰਾਇਲਾਂ ਦੌਰਾਨ ਅੱਜ ਪਹਿਲੇ ਦਿਨ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਆਪਣੀ ਨਿਗਰਾਨੀ ਹੇਠ ਟਰਾਇਲ ਕਰਵਾਏ। ਖੇਡ ਅਫ਼ਸਰ ਨੇ ਦੱਸਿਆ ਕਿ ਖੇਲੋ ਇੰਡੀਆ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਸਟੇਟ ਮੈਡਲਿਸਟ ਤੇ ਜ਼ਿਲ੍ਹਾ ਮੈਡਲਿਸਟ ਨੂੰ ਇਨ੍ਹਾਂ ਚੋਣ ਟਰਾਇਲਾਂ ਤੋਂ ਛੋਟ ਦਿੰਦੇ ਹੋਏ ਸਿੱਧੇ ਤੌਰ ’ਤੇ ਦਾਖ਼ਲਾ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰਾਇਲ ਕੱਲ੍ਹ ਮਿਤੀ 25 ਮਈ ਨੂੰ ਵੀ ਜਾਰੀ ਰਹਿਣਗੇ।





News Source link

- Advertisement -

More articles

- Advertisement -

Latest article