40.4 C
Patiāla
Thursday, May 9, 2024

ਖੁਰਾਕੀ ਤੇਲਾਂ ਦੀ ਕੀਮਤ ਘਟਾਉਣ ਦੀ ਹਦਾਇਤ

Must read


ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਖੁਰਾਕ ਤੇਲ ਕੰਪਨੀਆਂ ਨੂੰ ਖਾਣਾ ਪਕਾਉਣ ਵਾਲੇ ਤੇਲਾਂ ਦੀ ਕੀਮਤਾਂ ’ਚ ਕਟੌਤੀ ਕਰਨ ਲਈ ਆਖਿਆ ਹੈ ਕਿ ਤਾਂ ਆਲਮੀ ਪੱਧਰ ’ਤੇ ਤੇਲ ਕੀਮਤਾਂ ਘਟਣ ਦਾ ਲਾਭ ਖਪਤਕਾਰਾਂ ਨੂੰ ਮਿਲ ਸਕੇ। ਖਾਣ ਵਾਲੇ ਤੇਲਾਂ ਦੇ ਵੱਡੇ ਦਰਾਮਦਕਾਰ ਭਾਰਤ ਨੇ ਮਾਰਕੀਟ ਸਾਲ 2021-22 (ਨਵੰਬਰ ਤੋਂ ਅਕਤੂੂਬਰ) ਦੌਰਾਨ 1.57 ਲੱਖ ਕਰੋੜ ਰੁਪਏ ਕੀਮਤ ਦੇ ਖਾਣ ਵਾਲੇ ਤੇਲ ਦਰਾਮਦ ਕੀਤੇ ਸਨ। ਮੁਲਕ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਪਾਮ ਤੇਲ ਜਦਕਿ ਅਰਜਨਟੀਨਾ ਅਤੇ ਬ੍ਰਾਜ਼ੀਲ ਤੋਂ ਸੋਇਆਬੀਨ ਤੇਲ ਖਰੀਦਦਾ ਹੈ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਮੀਟਿੰਗ ਦੌਰਾਨ ਆਖਿਆ, ‘‘ਖੁਰਾਕ ਤੇਲ ਕੀਮਤਾਂ ਵਿੱਚ ਆਈ ਗਿਰਾਵਟ ਦਾ ਲਾਭ ਖਪਤਕਾਰਾਂ ਨੂੰ ਤੁਰੰਤ ਪਹੁੰਚਾਇਆ ਜਾਣਾ ਚਾਹੀਦਾ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article