39 C
Patiāla
Saturday, April 27, 2024

ਕੈਨੇਡਾ: ਦੋ ਹਫ਼ਤੇ ਪਹਿਲਾਂ ਪੀਆਰ ਹੋਏ ਪੰਜਾਬੀ ਖ਼ਿਲਾਫ਼ ਬੱਚਿਆ ਦਾ ਸੋਸ਼ਣ ਕਰਨ ਦੇ ਦੋਸ਼, ਕਾਨੂੰਨੀ ਕਾਰਵਾਈ ਸ਼ੁਰੂ

Must read


ਟੋਰਾਂਟੋ, 4 ਮਈ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ 40 ਸਾਲਾ ਸਿੱਖ ਗ੍ਰੰਥੀ ਅਤੇ ਅਧਿਆਪਕ ’ਤੇ ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ। ਭੁਪਿੰਦਰ ਸਿੰਘ ਸੋਨੂੰ, ਜੋ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਪਣੀ ਪਹਿਲੀ ਵਾਰੀ ਪੇਸ਼ ਹੋਇਆ, ’ਤੇ ਤਿੰਨ ਬੱਚਿਆਂ ਦਾ ਸੋਸ਼ਣ ਕਰਨ ਲਈ ਛੇ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਅਨੁਸਾਰ, ਸੋਨੂੰ, ਜੋ ਲੈਂਗਲੇ ਵਿੱਚ ਫਰੇਜ਼ਰ ਵੈਲੀ ਦੇ ਖਾਲਸਾ ਸਕੂਲ ਵਿੱਚ ਤਬਲਾ ਅਧਿਆਪਕ ਅਤੇ ਗ੍ਰੰਥੀ ਸੀ, ਵਰਕ ਪਰਮਿਟ ‘ਤੇ ਕੈਨੇਡਾ ਆਇਆ ਸੀ ਅਤੇ ਦੋ ਹਫ਼ਤੇ ਪਹਿਲਾਂ ਆਪਣੀ ਪੀਆਰ ਹੋਇਆ ਸੀ। ਸੋਨੂੰ ਹੁਣ ਸਕੂਲ ਵਿੱਚ ਨੌਕਰੀ ਨਹੀਂ ਕਰਦਾ ਹੈ। ਪ੍ਰਾਪਤ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਕਥਿਤ ਅਪਰਾਧ ਸਤੰਬਰ 2022 ਤੋਂ ਫਰਵਰੀ 2023 ਦਰਮਿਆਨ ਹੋਏ ਸਨ। ਸੋਨੂੰ ਨੂੰ ਸਖ਼ਤ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਰਿਹਾਅ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਉਸ ਦੀ ਅਗਲੀ ਪੇਸ਼ੀ 30 ਮਈ ਨੂੰ ਹੋਵੇਗੀ। ਕੈਨੇਡਾ ਦੇ ਅਪਰਾਧਿਕ ਜ਼ਾਬਤੇ ਦੇ ਤਹਿਤ ਸਭ ਤੋਂ ਵੱਧ ਸਜ਼ਾ ਦੋਸ਼ 14 ਸਾਲ ਦੀ ਕੈਦ ਹੈ ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। 



News Source link
#ਕਨਡ #ਦ #ਹਫਤ #ਪਹਲ #ਪਆਰ #ਹਏ #ਪਜਬ #ਖਲਫ #ਬਚਆ #ਦ #ਸਸ਼ਣ #ਕਰਨ #ਦ #ਦਸ਼ #ਕਨਨ #ਕਰਵਈ #ਸ਼ਰ

- Advertisement -

More articles

- Advertisement -

Latest article