35.2 C
Patiāla
Tuesday, April 30, 2024

ਭਾਰਤ-ਆਸਟਰੇਲੀਆ ਮੁਕਤ ਵਪਾਰ ਸਮਝੌਤਾ 29 ਤੋਂ

Must read


ਨਵੀਂ ਦਿੱਲੀ, 30 ਨਵੰਬਰ

ਭਾਰਤ ਤੇ ਆਸਟਰੇਲੀਆ ਦਰਮਿਆਨ ਮੁਕਤ ਵਪਾਰ ਸਮਝੌਤਾ 29 ਦਸੰਬਰ ਤੋਂ ਅਮਲ ਵਿੱਚ ਆ ਜਾਵੇਗਾ। ਇਸ ਪੇਸ਼ਕਦਮੀ ਨਾਲ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ 45 ਤੋਂ 50 ਅਰਬ ਅਮਰੀਕੀ ਡਾਲਰ ਨਾਲ ਲਗਪਗ ਦੁੱਗਣਾ ਕਰਨ ਵਿੱਚ ਮਦਦ ਮਿਲੇਗੀ।

ਆਸਟਰੇਲੀਆ ਦੇ ਵਣਜ ਤੇ ਸੈਰ-ਸਪਾਟਾ ਮੰਤਰੀ ਡੌਨ ਫੈਰਲ ਨੇ ਇਕ ਬਿਆਨ ਵਿੱਚ ਕਿਹਾ, ‘‘ਐਂਥਨੀ ਐਲਬਨੀਜ਼ ਸਰਕਾਰ ਨੇ ਅੱਜ ਇਸ ਪੁਸ਼ਟੀ ਦਾ ਸਵਾਗਤ ਕੀਤਾ ਹੈ ਕਿ ਭਾਰਤ ਸਰਕਾਰ ਨੇ ਆਸਟਰੇਲੀਆ-ਇੰਡੀਆ ਇਕਨੌਮਿਕ ਕੋਆਪਰੇਸ਼ਨ ਤੇ ਟਰੇਡ ਐਗਰੀਮੈਂਟ (ਈਸੀਟੀਏ) ਨੂੰ ਲਾਗੂ ਕਰਨ ਲਈ ਘਰੇਲੂ ਸ਼ਰਤਾਂ ਪੂਰੀਆਂ ਕਰ ਲਈਆਂ ਹਨ।’’ ਫੈਰਲ ਨੇ ਕਿਹਾ, ‘‘ਇਸ ਵਪਾਰ ਸਮਝੌਤੇ ਨਾਲ ਆਸਟਰੇਲਿਆਈ ਕਾਰੋਬਾਰੀਆਂ ਤੇ ਖਪਤਕਾਰਾਂ ਨੂੰ 29 ਦਸੰਬਰ 2022 ਤੋਂ ਨਵੀਂ ਮਾਰਕੀਟ ਤੱਕ ਪਹੁੰਚ ਦੇ ਮੌਕੇ ਮਿਲਣਗੇ।’’ ਉਧਰ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਦਾ ਅਮਲ ਵਿੱਚ ਆਉਣਾ ‘‘ਇਕ ਨਵੇਂ ਯੁੱਗ ਦਾ ਆਗਾਜ਼ ਹੋਵੇਗਾ।’’ ਗੋਇਲ ਨੇ ਟਵੀਟ ਕੀਤਾ, ‘‘ਭਾਰਤ ਤੇ ਆਸਟਰੇਲੀਆ ਆਪਣੀ ਲੰਮੇ ਸਮੇਂ ਤੋਂ ਚੱਲ ਰਹੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੇ। ਦੋਵਾਂ ਮੁਲਕਾਂ ਦੇ ਆਗੂਆਂ ਦੀ ਅਗਵਾਈ ਹੇਠ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਦਾ ਸੁਪਨਾ 29 ਦਸੰਬਰ 2022 ਤੋਂ ਹਕੀਕੀ ਰੂਪ ਲੈ ਲਏਗਾ। ਇਹ ਸਾਡੇ ਕਾਰੋਬਾਰੀਆਂ ਤੇ ਲੋਕਾਂ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।’’

ਦੋਵਾਂ ਮੁਲਕਾਂ ਵਿਚਾਲੇ ਹੋਏ ਇਸ ਸਮਝੌਤੇ, ਜਿਸ ’ਤੇ 2 ਅਪਰੈਲ ਨੂੰ ਸਹੀ ਪਈ ਸੀ, ਤਹਿਤ ਭਾਰਤੀ ਬਰਾਮਦਕਾਰਾਂ ਨੂੰ ਟੈਕਸਟਾਈਲ, ਚਮੜਾ, ਫਰਨੀਚਰ, ਗਹਿਣੇ ਤੇ ਮਸ਼ੀਨਰੀ ਸਮੇਤ ਆਸਟਰੇਲੀਅਨ ਬਾਜ਼ਾਰ ਵਿੱਚ 6000 ਤੋਂ ਵੱਧ ਸੈਕਟਰਾਂ ਵਿੱਚ ਟੈਕਸ-ਮੁਕਤ ਰਸਾਈ ਮਿਲੇਗੀ। ਕਰਾਰ ਤਹਿਤ ਆਸਟਰੇਲੀਆ ਪਹਿਲੇ ਦਿਨ ਤੋਂ ਭਾਰਤ ਨੂੰ 96.4 ਫੀਸਦ ਬਰਾਮਦਾਂ ਲਈ ਸਿਫ਼ਰ ਡਿਊਟੀ ਰਸਾਈ ਦੀ ਪੇਸ਼ਕਸ਼ ਕਰੇਗਾ। ਇਨ੍ਹਾਂ ਵਿੱਚ ਉਹ ਕਈ ਉਤਪਾਦ ਸ਼ਾਮਲ ਹਨ, ਜਿਸ ’ਤੇ ਆਸਟਰੇਲੀਆ ਮੌਜੂਦਾ ਸਮੇਂ 4 ਤੋਂ 5 ਫੀਸਦ ਕਸਟਮ ਡਿਊਟੀ ਵਸੂਲ ਰਿਹਾ ਹੈ।

ਵਿੱਤੀ ਸਾਲ 2021-22 ਵਿੱਚ ਭਾਰਤ ਨੇ ਆਸਟਰੇਲੀਆ ਨੂੰ 8.3 ਅਰਬ ਡਾਲਰ ਦੀਆਂ ਬਰਾਮਦਾਂ ਤੇ ਆਸਟਰੇਲੀਆ ਤੋਂ 16.75 ਅਰਬ ਡਾਲਰ ਦੀਆਂ ਦਰਾਮਦਾਂ ਕੀਤੀਆਂ ਹਨ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ 29 ਦਸੰਬਰ ਤੋਂ ਆਸਟਰੇਲੀਆ ਤੋਂ ਭਾਰਤ ਨੂੰ ਹੁੰਦੀਆਂ 85 ਫੀਸਦ ਬਰਾਮਦਾਂ ਤੋਂ ਟੈਕਸ ਖ਼ਤਮ ਹੋ ਜਾਵੇਗਾ ਤੇ ਪੰਜ ਫੀਸਦ ਵਸਤਾਂ ’ਤੇ ਲੱਗਦੇ ਵੱਧ ਟੈਕਸ ਨੂੰ ਪੜਾਅਵਾਰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਵਪਾਰ ਸਮਝੌਤੇ ਨਾਲ ਆਸਟਰੇਲੀਆ ਵਿੱਚ ਸੈਰ-ਸਪਾਟੇ ਨੂੰ ਹੁਲਾਰੇ ਦੇ ਨਾਲ ਵਰਕ ਫੋਰਸ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ। -ਪੀਟੀਆਈ





News Source link

- Advertisement -

More articles

- Advertisement -

Latest article