27.8 C
Patiāla
Thursday, May 2, 2024

26/11 ਦੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ ਸਾਡੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰ ਕੇ ਰੁਕੀਆਂ: ਭਾਰਤ

Must read


ਸੰਯੁਕਤ ਰਾਸ਼ਟਰ, 25 ਨਵੰਬਰ

ਭਾਰਤ ਨੇ ਅੱਜ ਚੀਨ ਦੇ ਅਸਿੱਧੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਕਾਰਾਂ ਤੇ ਸਰਪ੍ਰਸਤਾਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ‘ਸਿਆਸੀ ਕਾਰਨਾਂ’ ਕਰ ਕੇ ਰੁਕੀਆਂ ਹਨ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਨੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਬਲੈਕਲਿਸਟ ਕੀਤੇ ਜਾਣ ਲਈ ਕਈ ਵਾਰ ਕੋੋਸ਼ਿਸ਼ਾਂ ਕੀਤੀਆਂ ਹਨ, ਪਰ ਚੀਨ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਲਗਾਤਾਰ ਇਨ੍ਹਾਂ ਨੂੰ ਨਾਕਾਮ ਕਰ ਦਿੰਦਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਚੀਨ ਦੀ ਇਸ ਪੇਸ਼ਕਦਮੀ ਕਰ ਕੇ ਦਹਿਸ਼ਤਗਰਦ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਉਹ ਸਰਹੱਦ ਪਾਰੋਂ ਲਗਾਤਾਰ ਭਾਰਤ ’ਤੇ ਹਮਲੇ ਕਰ ਰਹੇ ਹਨ। -ਪੀਟੀਆਈ 





News Source link

- Advertisement -

More articles

- Advertisement -

Latest article