23.9 C
Patiāla
Friday, May 3, 2024

ਸੈਂਸੈਕਸ 518.64 ਅੰਕ ਡਿੱਗ ਕੇ 61,144.84 ’ਤੇ ਬੰਦ

Must read


ਮੁੰਬਈ, 21 ਨਵੰਬਰ

ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਆਈ। ਆਲਮੀ ਬਾਜ਼ਾਰਾਂ ਵਿੱਚ ਮੰਦੀ ਦੇ ਰੁਖ ਕਾਰਨ ਬੀਐੱਸਈ ਸੈਂਸੈਕਸ 518 ਤੋਂ ਵੱਧ ਅੰਕ ਡਿੱਗਿਆ। ਸਵੇਰੇ ਏਸ਼ੀਆ ਦੇ ਹੋਰ ਸ਼ੇਅਰ ਬਾਜ਼ਾਰਾਂ ਵਿੱਚ ਕਮਜ਼ੋਰੀ ਦੇ ਰੁਖ ਦੌਰਾਨ ਸ਼ੁਰੂਆਤੀ ਕਾਰੋਬਾਰ ’ਚ ਪ੍ਰਮੁੱਖ ਸ਼ੇਅਰ ਸੂੁਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਆਈ। ਦਿਨ ਭਰ ਦੇ ਕਾਰੋਬਾਰ ਮਗਰੋਂ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 518.6 ਅੰਕਾਂ ਜਾਂ 0.84 ਫੀਸਦ ਦੀ ਗਿਰਾਵਟ ਨਾਲ 61,144.84 ਅੰਕਾਂ ’ਤੇ ਬੰਦ ਹੋਇਆ। ਦਿਨ ਵਿੱਚ ਕਾਰੋਬਾਰ ਦੌਰਾਨ ਇੱਕ ਸਮੇਂ ਇਹ 604.15 ਅੰਕਾਂ ਤੱਕ ਹੇਠਾਂ ਵੀ ਗਿਆ। ਐੱਨਐੱਸਈ ਨਿਫਟੀ 147.70 ਅੰਕ ਜਾਂ 0.81 ਫ਼ੀਸਦ ਡਿੱਗ ਕੇ 18,159.95 ’ਤੇ ਬੰਦ ਹੋਇਆ। ਸੈਂਸੈਕਸ ਵਿੱਚ ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਆਈਟੀਸੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਐਚਡੀਐਫਸੀ, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੈਸਲੇ ਆਦਿ ਸ਼ੇਅਰ ਡਿੱਗੇ। ਦੂਜੇ ਪਾਸੇ ਐਕਸਿਸ ਬੈਂਕ, ਭਾਰਤੀ ਏਅਰਟੈੱਲ, ਮਾਰੂਤੀ, ਹਿੰਦੁਸਤਾਨ ਯੂਨੀਲਿਵਰ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਹੋਰ ਏਸ਼ਿਆਈ ਬਾਜ਼ਾਰਾਂ ਵਿੱਚ, ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ‘ਲਾਲ’ ਨਿਸ਼ਾਲ ਵਿੱਚ ਸਨ। -ਪੀਟੀਆਈ 



News Source link

- Advertisement -

More articles

- Advertisement -

Latest article