40.7 C
Patiāla
Saturday, May 4, 2024

ਮਾਨਸਾ ਪੁਲੀਸ ਨੇ ਗੈਂਗਸਟਰ ਦੀਪਕ ਟੀਨੂ ਨੂੰ ਹਿਰਾਸਤ ’ਚ ਲਿਆ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 31 ਅਕਤੂਬਰ

ਮਾਨਸਾ ਪੁਲੀਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋਇਆ ਗੈਂਗਸਟਰ ਦੀਪਕ ਟੀਨੂ ਅੱਜ ਮੁੜ ਉਸ ਦੀ ਝੋਲੀ ਪੈ ਗਿਆ। ਟੀਨੂ ਪਹਿਲੀ ਅਕਤੂਬਰ ਨੂੰ ਮਾਨਸਾ ਸੀਆਈਏ ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਭੇਤਭਰੇ ਢੰਗ ਨਾਲ ਫ਼ਰਾਰ ਹੋ ਗਿਆ ਸੀ। ਦਿੱਲੀ ਪੁਲੀਸ ਨੇ ਟੀਨੂ ਨੂੰ ਪਿਛਲੇ ਦਿਨੀਂ ਰਾਜਸਥਾਨ ਤੋਂ ਗ੍ਰਿਫ਼ਤਾਰ ਸੀ। ਮਾਨਸਾ ਪੁਲੀਸ ਟੀਨੂ ਦਾ ਟਰਾਂਜ਼ਿਟ ਰਿਮਾਂਡ ਲੈਣ ਲਈ ਮੁੜ ਦਿੱਲੀ ਪੁੱਜੀ ਸੀ। ਰਿਮਾਂਡ ਮਿਲਣ ਤੋਂ ਬਾਅਦ ਪੰਜਾਬ ਪੁਲੀਸ ਦੀਪਕ ਟੀਨੂ ਨੂੰ ਲੈ ਕੇ ਦਿੱਲੀ ਤੋਂ ਮਾਨਸਾ ਲਈ ਰਵਾਨਾ ਹੋ ਗਈ ਹੈ।

ਤਿੰਨ ਦਿਨ ਪਹਿਲਾਂ ਵੀ ਮਾਨਸਾ ਪੁਲੀਸ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਲਈ ਅਰਜੋਈ ਕੀਤੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਦਿੱਲੀ ਪੁਲੀਸ ਨੇ ਅਚਾਨਕ ਉਸ ਦਾ ਤਿੰਨ ਰੋਜ਼ਾ ਰਿਮਾਂਡ ਹਾਸਲ ਕਰ ਲਿਆ। ਮਾਨਸਾ ਪੁਲੀਸ ਉਦੋਂ ਖ਼ਾਲੀ ਹੱਥ ਵਾਪਸ ਆ ਗਈ‌ ਸੀ। ਦਿੱਲੀ ਪੁਲੀਸ ਦਾ ਰਿਮਾਂਡ ਅੱਜ ਖਤਮ ਹੋ ਗਿਆ ਹੈ, ਇਸ ਲਈ ਮਾਨਸਾ ਪੁਲੀਸ ਮੁੜ ਦਿੱਲੀ ਗਈ ‌ਸੀ। ਇਕ ਪੁਲੀਸ ਅਧਿਕਾਰੀ ਨੇ ਟੀਨੂ ਦਾ ਟਰਾਂਜ਼ਿਟ ਰਿਮਾਂਡ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਟੀਮ ਟੀਨੂੰ ਨੂੰ ਲੈ ਕੇ ਮਾਨਸਾ ਲਈ ਰਵਾਨਾ ਹੋ ਗਈ ਹੈ। ਇਥੇ ਪੁੱਜਣ ’ਤੇ ਗੈਂਗਸਟਰ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਜਾਵੇਗਾ। ਉਪਰੰਤ ਸਥਾਨਕ ਅਦਾਲਤੀ ਕਾਰਵਾਈ ਮਗਰੋਂ ਰਾਜਪੁਰਾ ਜਾਂ ਖਰੜ ਵਿੱਚ ਏਜੀਟੀਐੱਫ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।‌ ਟੀਨੂ ਨੂੰ 24 ਘੰਟਿਆਂ ਅੰਦਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੀਪਕ ਟੀਨੂ, ਜਿਸ ਸੀਆਈਏ ਪੁਲੀਸ ਥਾਣੇ ਤੋਂ ਭੱਜਿਆ ਸੀ, ਹੁਣ ਉਸ ਤੋਂ ਉਥੇ ਹੀ ਪੁੱਛਗਿੱਛ ਕੀਤੀ ਜਾਵੇਗੀ।





News Source link

- Advertisement -

More articles

- Advertisement -

Latest article