27.3 C
Patiāla
Tuesday, April 30, 2024

ਬਠਿੰਡਾ: ਤ੍ਰੇਲ ਕਾਰਨ ਝੋਨੇ ’ਚ ਨਮੀ ਵਧਣ ਨਾਲ ਨਹੀਂ ਵਿਕ ਰਹੀ ਫ਼ਸਲ, ਕਿਸਾਨ ਪ੍ਰੇਸ਼ਾਨ

Must read


ਮਨੋਜ ਸ਼ਰਮਾ

ਬਠਿੰਡਾ, 29 ਅਕਤੂਬਰ

ਠੰਢ ਕਾਰਨ ਮਾਲਵੇ ’ਚ ਰਾਤ ਵੇਲੇ ਪੈਂਦੀ ਤ੍ਰੇਲ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਕਥਿਤ ਤੌਰ ’ਤੇ ਵਧਣ ਨਾਲ ਕਿਸਾਨਾਂ ਦੀ ਫਸਲ ਵਿਕ ਨਹੀਂ ਰਹੀ। ਕਿਸਾਨ ਯੂਨੀਅਨਾਂ ਨੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਰਾਜ ਸਰਕਾਰ ਤੋਂ ਇਸ ਮਾਮਲੇ ’ਚ ਢਿੱਲ ਦੇਣ ਦੀ ਮੰਗ ਕੀਤੀ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਠੰਢੇ ਮੌਸਮ ਦੇ ਨਾਲ-ਨਾਲ ਤ੍ਰੇਲ ਦੇ ਕਾਰਨ ਝੋਨੇ ਵਿੱਚ ਨਮੀ ਦੀ ਪ੍ਰਤੀਸ਼ਤਤਾ ਵੱਧ ਰਹੀ ਹੈ ਤੇ ਉਨ੍ਹਾਂ ਦੀ ਫਸਲ ਵਿਕਣ ਤੋਂ ਪਈ ਹੈ। ਉਨ੍ਹਾਂ ਮੰਗ ਕੀਤੀ ਰਾਜ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਝੋਨੇ ਦੀ ਖਰੀਦ ਲਈ ਨਮੀ ਦੀ ਸੀਮਾ ਨੂੰ ਵਧਾ ਕੇ 22 ਪ੍ਰਤੀਸ਼ਤ ਕਰੇ। ਸਰੂਪ ਸਿੰਘ ਸਿੱਧੂ, ਜਨਰਲ ਸਕੱਤਰ ਬੀਕੇਯੂ (ਟਿਕੈਤ) ਨੇ ਕਿਹਾ ਕਿ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਨਮੀ ਦੇ ਮਾਪਦੰਡਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਖਰੀਦ ਦੇ ਸਖ਼ਤ ਮਾਪਦੰਡ ਕਿਸਾਨਾਂ ਅਤੇ ਆੜ੍ਹਤੀਆਂ ਲਈ ਮੁਸੀਬਤ ਪੈਦਾ ਕਰਦੇ ਹਨ। ਸਰਕਾਰ ਨੂੰ ਨਮੀ ਦੇ ਮਾਪਦੰਡਾਂ ਵਿੱਚ ਢਿੱਲ ਦੇਵੇ ਤੇ 22 ਪ੍ਰਤੀਸ਼ਤ ਤੱਕ ਨਮੀ ਵਾਲਾ ਝੋਨਾ ਖਰੀਦੇ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਦਾ ਕਹਿਣਾ ਹੈ ਕਿ ਸਮੁੱਚੇ ਜ਼ਿਲ੍ਹੇ ਦੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨ ਦੀ ਫਸਲ ਨੂੰ ਰਾਤ ਨੂੰ ਤਰਪਾਲਾਂ ਨਾਲ ਢਕਿਆ ਜਾਵੇ ਤਾਂ ਜੋ ਝੋਨੇ ਵਿਚ ਨਮੀ ਦੀ ਮਾਤਰਾ ਨਾ ਵਧੇ।



News Source link

- Advertisement -

More articles

- Advertisement -

Latest article