35.6 C
Patiāla
Friday, May 3, 2024

ਜ਼ਹਿਰੀਲੀ ਦਵਾਈ ਪੀ ਕੇ ਪਤੀ ਵੱਲੋਂ ਖ਼ੁਦਕੁਸ਼ੀ

Must read


ਨਿੱਜੀ ਪੱਤਰ ਪ੍ਰੇਰਕ

ਫ਼ਤਹਿਗੜ੍ਹ ਸਾਹਿਬ, 22 ਅਪਰੈਲ

ਇੱਥੇ ਕਥਿਤ ਤੌਰ ’ਤੇ ਪਤਨੀ ਤੋਂ ਤੰਗ ਆ ਕੇ ਹਰਨਾਮ ਨਗਰ ਸਰਹਿੰਦ ਦੇ ਵਸਨੀਕ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਦੀ ਸੂਚਨਾ ਮਿਲੀ ਹੈ।

ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰਨਾਮ ਨਗਰ, ਤਲਾਣੀਆਂ (ਸਰਹਿੰਦ) ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੇ 25 ਸਾਲਾ ਪੁੱਤਰ ਨਰਿੰਦਰ ਸਿੰਘ ਨੇ 18 ਦਸੰਬਰ 2022 ਨੂੰ ਆਪਣੀ ਮਰਜ਼ੀ ਨਾਲ ਪ੍ਰਿਅੰਕਾ ਵਾਸੀ ਨਾਭਾ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਪ੍ਰਿਅੰਕਾ ਨੇ ਨਰਿੰਦਰ ਸਿੰਘ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੇਰ ਬਾਅਦ ਉਹ ਕਿਰਾਏ ’ਤੇ ਅਲੱਗ ਰਹਿਣ ਲੱਗ ਪਏ। ਉਸ ਨੇ ਦੱਸਿਆ ਕਿ ਨਰਿੰਦਰ ਨੂੰ ਕਿਰਾਇਆ ਦੇਣਾ ਔਖਾ ਲੱਗਿਆ ਤਾਂ ਉਸ ਦੇ ਪਿਤਾ ਨੇ ਘਰ ਦੇ ਉੱਪਰ ਇਕ ਕਮਰਾ ਪਾ ਕੇ ਉਨ੍ਹਾਂ ਨੂੰ ਦੇ ਦਿੱਤਾ। ਉਨ੍ਹਾਂ ਦਸਿਆ ਕਿ ਇਸ ਦੇ ਬਾਵਜੂਦ ਪੁੱਤਰ ਤੇ ਨੂੰਹ ਵਿਚਾਲੇ ਲੜਾਈ ਝਗੜਾ ਜਾਰੀ ਰਿਹਾ ਜਿਸ ਕਾਰਨ ਨਰਿੰਦਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ। 12 ਜਨਵਰੀ ਨੂੰ ਪ੍ਰਿਅੰਕਾ ਆਪਣੇ ਪੇਕੇ ਘਰ ਚਲੀ ਗਈ। ਨਰਿੰਦਰ ਆਪਣੀ ਪਤਨੀ ਪ੍ਰਿਅੰਕਾ ਨੂੰ ਲੈਣ ਲਈ ਨਾਭਾ ਗਿਆ ਪਰ ਰਾਤ ਕਰੀਬ 9 ਵਜੇ ਵਾਪਸ ਘਰ ਆ ਕੇ ਚੁੱਪਚਾਪ ਚੁਬਾਰੇ ਵਿੱਚ ਚਲਾ ਗਿਆ ਅਤੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਾਕਾ ਸਿੰਘ ਦੇ ਬਿਆਨ ’ਤੇ ਪ੍ਰਿਅੰਕਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ।



News Source link

- Advertisement -

More articles

- Advertisement -

Latest article