30.5 C
Patiāla
Thursday, May 2, 2024

ਗੁਰੂਗ੍ਰਾਮ: ਕੁੱਟਮਾਰ ਕਾਰਨ ਚਾਰ ਪਹਿਲਵਾਨ ਹਸਪਤਾਲ ’ਚ ਦਾਖ਼ਲ – Punjabi Tribune

Must read


ਗੁਰੂਗ੍ਰਾਮ, 9 ਅਪਰੈਲ

ਇੱਥੇ ਅੱਜ ਸਵੇਰੇ ਇਕ ਅਕੈਡਮੀ ਵਿੱਚ ਅਭਿਆਸ ਕਰ ਰਹੇ ਕੁਝ ਪਹਿਲਵਾਨਾਂ ’ਤੇ ਦੋ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਹਿਲਵਾਨਾਂ ’ਚੋਂ ਚਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਇੱਥੋਂ ਦੇ ਸੈਕਟਰ 79 ਵਿੱਚ ਨੌਰੰਗਪੁਰ ’ਚ ਸਥਿਤ ਕੁਸ਼ਤੀ ਅਕੈਡਮੀ ’ਚ ਵਾਪਰੀ। ਇਹ ਹਮਲਾ ਇਕ ਪਹਿਲਵਾਨ ਨਾਲ ਪੁਰਾਣੀ ਰੰਜਿਸ਼ ਕਰ ਕੇ ਕੀਤਾ ਗਿਆ। ਇਸ ਸਬੰਧ ਵਿੱਚ ਖੇੜਕੀ ਦੌਲਾ ਪੁਲੀਸ ਥਾਣੇ ਵਿੱਚ 11 ਵਿਅਕਤੀਆਂ ਅਤੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article