30.3 C
Patiāla
Wednesday, May 8, 2024

ਸਿਰਸਾ: ਬੇਗੂ ਦੇ ਲੋਕ ਨਾ ਨੇਤਾਵਾਂ ਨੂੰ ਪਿੰਡ ਵੜਣ ਦੇਣਗੇ ਤੇ ਨਾ ਵੋਟਾਂ ਪਾਉਣਗੇ

Must read


ਪ੍ਰਭੂ ਦਿਆਲ

ਸਿਰਸਾ, 9 ਅਪਰੈਲ

ਇਥੋਂ ਦੇ ਪਿੰਡ ਸ਼ਾਹਪੁਰ ਬੇਗੂ ਦੇ ਪਤਵੰਤਿਆਂ ਦੀ ਪੰਚਾਇਤ ਘਰ ਵਿੱਚ ਅੱਜ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਕਿਸੇ ਵੀ ਨੇਤਾ ਨੂੰ ਪਿੰਡ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਦੇ ਲੋਕ ਵੋਟਾਂ ਪਾਉਣਗੇ। ਮੀਟਿੰਗ ’ਚ ਹਾਜ਼ਰ ਲੋਕਾਂ ਨੂੰ ਗੋਲਡੀ ਬਜਾਜ, ਸਰਪੰਚ ਗੁਰਤੇਜ ਸਿੰਘ ਨੇ ਕਿਹਾ ਕਿ ਪਿੰਡ ਬੇਗੂ ਏਰੀਏ ਦੀਆਂ ਜ਼ਮੀਨ ਦੀਆਂ ਰਜਿਸਟਰੀਆਂ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਤੋਂ ਨਾ ਤਾਂ ਕਰਜ਼ਾ ਮਿਲ ਰਿਹਾ ਹੈ ਅਤੇ ਨਾ ਹੀ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਵੇਚ ਖਰੀਦ ਕਰ ਪਾ ਰਿਹਾ ਹੈ। ਜ਼ਮੀਨ ਦੀਆਂ ਰਜਿਸਟਰੀਆਂ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀ ਇਕੱਠੇ ਹੋਏ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਕਈ ਸਾਲਾਂ ਤੋਂ ਪੀਣ ਲਈ ਗੰਦਾ ਪਾਣੀ ਆ ਰਿਹਾ ਹੈ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਅੱਜ ਤੱਕ ਸਾਫ਼ ਪਾਣੀ ਮੁਹੱਈਆ ਨਹੀਂ ਕਰਵਾਇਆ ਗਿਆ। ਇਨ੍ਹਾਂ ਸਮੱਸਿਆਵਾਂ ਬਾਰੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਤੇ ਜੁਬਾਨੀ ਦੱਸਿਆ ਗਿਆ ਹੈ ਪਰ ਕਿਸੇ ਦੇ ਕੰਨ੍ਹਾਂ ’ਤੇ ਕੋਈ ਜੂੰ ਨਹੀਂ ਸਰਕੀ। ਪਿੰਡ ਨੂੰ ਅਣਗੌਲਿਆਂ ਕੀਤੇ ਜਾਣ ਦੇ ਵਿਰੋਧ ’ਚ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਪਿੰਡ ਵਾਸੀ ਲੋਕ ਸਭਾ ਚੋਣਾਂ ’ਚ ਵੋਟ ਨਹੀਂ ਪਾਵਾਂਗੇ ਅਤੇ ਕਿਸੇ ਵੀ ਆਗੂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਵਿਜੇ ਕੰਬੋਜ, ਦੀਪੂ ਕੱਕੜ, ਚੰਦਰਭਾਨ, ਲੀਲੂਰਾਮ, ਕਰਮਬੀਰ ਪੰਨੂ, ਰਾਣਾ ਪੰਨੂ, ਸੰਨੀ ਸੰਧੂ, ਰਾਮਕਿਸ਼ਨ, ਮੋਹਿਤ ਗੁੰਬਰ, ਤੰਨੂ ਸੰਧੂ, ਲਾਭਰਾਮ ਸੇਠੀ, ਹਰਬੰਸ ਸਿੱਧੂ, ਮਲਕੀਤ ਸੰਧੂ, ਬੱਬੂ ਮੁੱਤੀ, ਸ਼ੇਰਾ ਮੁੱਤੀ, ਅਸ਼ੀਸ਼ ਕੰਬੋਜ, ਮਹਿੰਦਰ ਧੰਜੂ ਹਾਜ਼ਰ ਸਨ।



News Source link

- Advertisement -

More articles

- Advertisement -

Latest article