37 C
Patiāla
Tuesday, April 30, 2024

ਸੰਨੀ ਐਨਕਲੇਵ ਵਿੱਚ ਲੜਕੀ ਦਾ ਦੋਸਤ ਵੱਲੋਂ ਕਤਲ

Must read


ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ

ਐਸ.ਏ.ਐਸ. ਨਗਰ/ਖਰੜ, 6 ਅਪਰੈਲ

ਸੰਨੀ ਐਨਕਲੇਵ ਖਰੜ ਵਿੱਚ ਇੱਕ ਮੁਟਿਆਰ ਦਾ ਉਸ ਦੇ ਦੋਸਤ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਏਕਤਾ (27) ਵਜੋਂ ਹੋਈ ਹੈ। ਇਹ ਪਰਿਵਾਰ ਇਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜੋ ਛੇ ਮਹੀਨੇ ਪਹਿਲਾਂ ਹੀ ਇਥੇ ਆਇਆ ਸੀ। ਉਂਜ ਲੜਕੀ ਲੰਘੀ ਰਾਤ ਕੌਮਾਂਤਰੀ ਹਵਾਈ ਅੱਡੇ ਨੇੜਲੇ ਪਿੰਡ ਝਿਊਰਹੇੜੀ ਵਿੱਚ ਆਪਣੇ ਪਰਿਵਾਰ ਸਮੇਤ ਜਗਰਾਤੇ ਵਿੱਚ ਗਈ ਹੋਈ ਸੀ ਜੋ ਤੜਕੇ ਪੌਣੇ ਤਿੰਨ ਵਜੇ ਘਰ ਪਰਤੀ ਸੀ। ਸੀਸੀਟੀਵੀ ਫੁਟੇਜ ਮੁਤਾਬਕ ਮੁਲਜ਼ਮ ਕਿਰਾਏ ਦੇ ਮਕਾਨ ਵਿੱਚ ਆਉਂਦਾ-ਜਾਂਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਨੁਸਾਰ ਮੁਲਜ਼ਮ ਦਾ ਨਾਂ ਅਨੀਸ਼ ਕੁਰੈਸ਼ੀ ਹੈ। ਜਾਣਕਾਰੀ ਅਨੁਸਾਰ ਲੜਕੀ ਆਪਣੇ ਪਰਿਵਾਰ ਨਾਲ ਆਪਣੀ ਭਰਜਾਈ ਦੇ ਪੇਕੇ ਪਿੰਡ ਝਿਊਰਹੇੜੀ (ਮੁਹਾਲੀ) ਵਿੱਚ ਲੰਘੀ ਰਾਤ ਜਗਰਾਤੇ ਵਿੱਚ ਗਈ ਸੀ। ਸਾਰਾ ਪਰਿਵਾਰ ਜਗਰਾਤੇ ਵਿਚ ਸੀ। ਅੱਧੀ ਰਾਤ ਤੋਂ ਬਾਅਦ ਲੜਕੀ ਅਚਾਨਕ ਵਾਪਸ ਆਪਣੇ ਕਿਰਾਏ ਦੇ ਮਕਾਨ ਵਿੱਚ ਆ ਗਈ ਜਿੱਥੇ ਉਸ ਦਾ ਦੋਸਤ ਵੀ ਪਹੁੰਚ ਗਿਆ। ਇਸ ਦੌਰਾਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਗੱਲ ਕਤਲ ਤੱਕ ਪੁੱਜ ਗਈ। ਮੁਲਜ਼ਮ ਨੇ ਲੜਕੀ ਦਾ ਗਲ ਵੱਢ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੱਜ ਸਵੇਰੇ ਸੰਨੀ ਐਨਕਲੇਵ ਪੁਲੀਸ ਚੌਕੀ ਦੀ ਟੀਮ ਨੇ ਖੂਨ ਨਾਲ ਲੱਥਪੱਥ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਸੂਚਨਾ ਮਿਲਦੇ ਹੀ ਪਰਿਵਾਰ ਦੇ ਬਾਕੀ ਜੀਅ ਵੀ ਮੌਕੇ ’ਤੇ ਪਹੁੰਚ ਗਏ। ਡੀਐੱਸਪੀ ਕਰਨ ਸਿੰਘ ਸੰਧੂ, ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਸੰਨੀ ਐਨਕਲੇਵ ਪੁਲੀਸ ਚੌਕੀ ਦੇ ਇੰਚਾਰਜ ਚਰਨ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਮ੍ਰਿਤਕਾ ਦੇ ਭਰਾ ਰੋਹਿਤ ਦੇ ਬਿਆਨਾਂ ’ਤੇ ਮੁਲਜ਼ਮ ਅਨੀਸ਼ ਕੁਰੈਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਜੋ ਮੌਜੂਦਾ ਸਮੇਂ ਡੱਡੂਮਾਜਰਾ ਵਿੱਚ ਰਹਿ ਰਿਹਾ ਸੀ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਲੜਕੀ ਦੀ ਕਾਰ ਚੁੱਕ ਕੇ ਫਰਾਰ ਹੋ ਗਿਆ ਪਰ ਰਸਤੇ ਵਿੱਚ ਸ਼ਾਹਬਾਦ (ਹਰਿਆਣਾ) ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਮੁਲਜ਼ਮ ਗੰਭੀਰ ਰੂਪ ਵਿੱਖ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹੁਣ ਉਹ ਚੰਡੀਗੜ੍ਹ ਸਥਿਤ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਹੈ ਜਿੱਥੇ ਉਸ ਨੂੰ ਆਈਸੀਯੂ ਵਾਰਡ ਵਿੱਚ ਰੱਖਿਆ ਹੋਇਆ।



News Source link

- Advertisement -

More articles

- Advertisement -

Latest article