41 C
Patiāla
Saturday, May 4, 2024

ਵੋਟਰਾਂ ਨੂੰ ਜਾਗਰੂਕ ਕਰਨਗੇ ਆਟੋ ਚਾਲਕ

Must read


ਕੁਲਵਿੰਦਰ ਕੌਰ

ਫਰੀਦਾਬਾਦ, 4 ਅਪਰੈਲ

ਲੋਕ ਸਭਾ ਚੋਣ ਅਧਿਕਾਰੀ ਵਿਕਰਮ ਸਿੰਘ ਨੇ ਦੱਸਿਆ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਰੀਦਾਬਾਦ ਜ਼ਿਲ੍ਹੇ ’ਚ ਆਟੋ ਚਾਲਕ ਮਤਦਾਨ ਉਤਸਵ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨਗੇ। ਚੋਣ ਅਧਿਕਾਰੀ ਨੇ ਦੱਸਿਆ ਕਿ 18ਵੀਆਂ ਲੋਕ ਸਭਾ ਚੋਣਾਂ-2024 ਦੌਰਾਨ ਫਰੀਦਾਬਾਦ ਜ਼ਿਲ੍ਹੇ ’ਚ 75 ਫੀਸਦੀ ਤੋਂ ਵੱਧ ਵੋਟਿੰਗ ਕਰਵਾਉਣ ਦਾ ਟੀਚਾ ਹੈ। ਜ਼ਿਲ੍ਹੇ ’ਚ 33 ਹਜ਼ਾਰ ਆਟੋਜ਼ ’ਤੇ ਵੋਟ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਤਹਿਤ ਆਟੋ ਚਾਲਕ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਜ਼ਿਲ੍ਹਾ ਲੋਕ ਸਭਾ ਚੋਣ ਅਫ਼ਸਰ ਵਿਕਰਮ ਸਿੰਘ ਅਤੇ ਨੋਡਲ ਅਫ਼ਸਰ ਏਡੀਸੀ ਆਨੰਦ ਸ਼ਰਮਾ ਨੇ ਅੱਜ ਮਿਨੀ ਸਕੱਤਰੇਤ ਸੈਕਟਰ-12 ਤੋਂ ਡਰਾਈਵਰਾਂ ਨੂੰ ਹਰੀ ਝੰਡੀ ਦੇ ਕੇ ਆਟੋ ਰਵਾਨਾ ਕੀਤੇ ਹਨ। ਅਧਿਕਾਰੀਆਂ ਵੱਲੋਂ ਮੁਹਿੰਮ ਸਬੰਧੀ ਆਟੋ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਹੈ। ਮੁਹਿੰਮ ਤਹਿਤ ਵਿੱਦਿਅਕ ਸੰਸਥਾਵਾਂ ਵਿੱਚ ਨੁੱਕੜ ਨਾਟਕ, ਮੁਕਾਬਲੇ, ਸੈਮੀਨਾਰ ਅਤੇ ਵੋਟ ਜਾਗਰੂਕਤਾ ਰੈਲੀਆਂ ਦੇ ਨਾਲ-ਨਾਲ ਜਨਤਕ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਣਗੇ। ਅਧਿਕਾਰੀ ਮੁਤਾਬਕ ਉਨ੍ਹਾਂ ਬੂਥਾਂ ’ਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ, ਜਿੱਥੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 60 ਫੀਸਦੀ ਤੋਂ ਘੱਟ ਵੋਟਿੰਗ ਹੋਈ ਸੀ।



News Source link

- Advertisement -

More articles

- Advertisement -

Latest article