28 C
Patiāla
Saturday, May 4, 2024

‘ਜੰਗੀ ਸਮਰੱਥਾ ਵਧਾਉਣ ਲਈ ਫ਼ੌਜ ਯਤਨਸ਼ੀਲ’

Must read


ਨਵੀਂ ਦਿੱਲੀ, 4 ਅਪਰੈਲ
ਫੌਜ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜੰਗੀ ਸਮਰੱਥਾ ਵਧਾਉਣ ਦੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਪਰਿਵਰਤਨਸ਼ੀਲ ਸੁਧਾਰਾਂ ਦੀ ਯੋਜਨਾ ਬਣਾ ਰਹੀ ਹੈ। ਸਿਖਰਲੇ ਫ਼ੌਜੀ ਕਮਾਂਡਰਾਂ ਨੇ ਸੁਰੱਖਿਆ ਬਲਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਵਿਰੋਧੀ ਫੋਰਸ ਵਜੋਂ ਕੰਮ ਕਰਨ ਵਾਸਤੇ ਇੱਕ ਮਜ਼ਬੂਤ ਵਿਹਾਰਕ ਸੰਗਠਨ ਬਣਾਉਣ ਦੀ ਸੰਭਾਵਨਾ ’ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਕਮਾਂਡਰਾਂ ਨੇ ਇੱਕ ਕਾਨਫਰੰਸ ਦੌਰਾਨ ਮਨੁੱਖੀ ਵਸੀਲਾ ਪ੍ਰਬੰਧਨ ਨੀਤੀ ਨੂੰ ਵੀ ਨਵਿਆਉਣ ਦਾ ਫ਼ੈਸਲਾ ਲਿਆ ਹੈ। ਇਸੇ ਦੌਰਾਨ ਫੌਜ ਦੇ ਉੱਚ ਅਧਿਕਾਰੀਆਂ ਨੇ ‘ਆਤਮਨਿਰਭਰਤਾ’ ’ਤੇ ਧਿਆਨ ਕੇਂਦਰਿਤ ਕਰਦਿਆਂ ਭਵਿੱਖ ਦੀ ਸਮਰੱਥਾ ਵਧਾਉਣ ਦੀ ਦਿਸ਼ਾ ਵਿੱਚ ਵਿਸ਼ੇਸ਼ ਤਕਨਾਲੋਜੀ ਸ਼ਾਮਲ ਕਰਨ ਲਈ ਸੰਗਠਨਾਤਮਕ ਅਤੇ ਪ੍ਰਕਿਰਿਆਤਮਕ ਬਦਲਾਅ ਕਰਨ ਦੀ ਵੀ ਵਚਨੱਬਧਤਾ ਦੁਹਰਾਈ। -ਪੀਟੀਆਈ

The post ‘ਜੰਗੀ ਸਮਰੱਥਾ ਵਧਾਉਣ ਲਈ ਫ਼ੌਜ ਯਤਨਸ਼ੀਲ’ appeared first on Punjabi Tribune.



News Source link

- Advertisement -

More articles

- Advertisement -

Latest article