20.4 C
Patiāla
Thursday, May 2, 2024

ਬਾਂਸੁਰੀ ਸਵਰਾਜ ਨੇ ‘ਇੰਡੀਆ’ ਗੱਠਜੋੜ ਦੀ ਮਹਾਰੈਲੀ ’ਤੇ ਚੁੱਕੇ ਸਵਾਲ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 1 ਅਪਰੈਲ

ਭਾਜਪਾ ਦੀ ਉਮੀਦਵਾਰ ਬਾਂਸੁਰੀ ਸਵਰਾਜ ਨੇ ਆਮ ਆਦਮੀ ਪਾਰਟੀ ਤੇ ‘ਇੰਡੀਆ’ ਗੱਠਜੋੜ ਦੀ ਰਾਮਲੀਲਾ ਮੈਦਾਨ ’ਚ ਹੋਈ ਮਹਾਰੈਲੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪਹਿਲਾ ਸਵਾਲ ਕੀਤਾ ਕਿ ਕਾਂਗਰਸ ਦੱਸੇ ਕਿ ਇਨਕਮ ਟੈਕਸ ਵੱਲੋਂ ਦਿੱਤਾ ਗਿਆ ਨੋਟਿਸ ਸਹੀ ਹੈ ਜਾਂ ਗਲਤ ? ਕੀ ਤੁਸੀਂ ਟੈਕਸ ਦੇ ਅੰਕੜੇ ਜਾਅਲੀ ਕੀਤੇ ਜਾਂ ਨਹੀਂ ?

ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕਿ ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਸਮੇਂ ’ਤੇ ਇਨਕਮ ਟੈਕਸ ਕਿਉਂ ਨਹੀਂ ਭਰਿਆ ?

ਉਨ੍ਹਾਂ ‘ਆਪ’ ਤੋਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਸੁਨੀਤਾ ਕੇਜਰੀਵਾਲ ਹੁਣ ਅਣਐਲਾਨੀ ਮੁੱਖ ਮੰਤਰੀ ਹੈ? ਕਿਉਂਕਿ ਹੁਣ ਉਹ ਪ੍ਰੈੱਸ ਸੰਦੇਸ਼ ਦੇਣ ਲਈ ਕੇਜਰੀਵਾਲ ਦੀ ਸਰਕਾਰ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਵਰਤੋਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ ਅਦਾਲਤ ਸ਼ਰਾਬ ਘੁਟਾਲੇ ਵਿੱਚ ਉਨ੍ਹਾਂ ਦੇ ਆਗੂਆਂ ਨੂੰ ਜ਼ਮਾਨਤ ਕਿਉਂ ਨਹੀਂ ਦੇ ਰਹੀ ?

ਸਵਰਾਜ ਨੇ ਕਿਹਾ ਕਿ 9 ਵਾਰ ਸੰਮਨ ਭੇਜੇ ਜਾਣ ’ਤੇ ਕੇਜਰੀਵਾਲ ਪੇਸ਼ ਕਿਉਂ ਨਹੀਂ ਹੋਏ ? ਕੀ ਉਹ ਜਾਣਬੁੱਝ ਕੇ ਚਾਹੁੰਦਾ ਸੀ ਕਿ ਕੇਸ ਚੋਣਾਂ ਤੱਕ ਜਾਵੇ ਅਤੇ ਉਹ ਗ੍ਰਿਫਤਾਰੀ ’ਤੇ ਪੀੜਤ ਕਾਰਡ ਖੇਡ ਸਕਣ?

ਸ੍ਰੀਮਤੀ ਬਾਂਸੁਰੀ ਸਵਰਾਜ ਨੇ ਕਿਹਾ ਕਿ ਕੱਲ੍ਹ ਦਿੱਲੀ ਵਿੱਚ ਕੋਈ ਗੱਠਜੋੜ ਨਹੀਂ ਸੀ, ਆਪਸੀ ਧੋਖਾਧੜੀ ਸੀ, ਜੋ ਇੱਕ-ਦੂਜੇ ਨੂੰ ਧੋਖਾ ਦਿੰਦੇ ਨਜ਼ਰ ਆਏ।



News Source link
#ਬਸਰ #ਸਵਰਜ #ਨ #ਇਡਆ #ਗਠਜੜ #ਦ #ਮਹਰਲ #ਤ #ਚਕ #ਸਵਲ

- Advertisement -

More articles

- Advertisement -

Latest article