28.9 C
Patiāla
Tuesday, May 14, 2024

ਭਾਜਪਾ ਵੱਲੋਂ ਟੀਐੱਮਸੀ ਆਗੂ ਪੀਯੂਸ਼ ਪਾਂਡਾ ਖ਼ਿਲਾਫ਼ ਸ਼ਿਕਾਇਤ – Punjabi Tribune

Must read


ਨਵੀਂ ਦਿੱਲੀ, 1 ਅਪਰੈਲ

ਭਾਜਪਾ ਨੇ ਅੱਜ ਚੋਣ ਕਮਿਸ਼ਨ ਤੋਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂ ਪੀਯੂਸ਼ ਪਾਂਡਾ ਖ਼ਿਲਾਫ਼ ਕੇਸ ਦਰਜ ਕਰਨ ਦਾ ਆਦੇਸ਼ ਦੇਣ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਪਾਂਡਾ ਨੇ ਪੱਛਮੀ ਬੰਗਾਲ ਵਿੱਚ ਇੱਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜਾਤੀਵਾਦੀ ਟਿੱਪਣੀ ਕੀਤੀ ਸੀ। ਭਾਜਪਾ ਦਾ ਵਫ਼ਦ ਇੱਥੇ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਟੀਐੱਮਸੀ ਦੇ ਸੋਸ਼ਲ ਮੀਡੀਆ ਇੰਚਾਰਜ ਦੇਬਗਾਂਸ਼ੂ ਭੱਟਾਚਾਰੀਆ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਅਤੇ ਉਨ੍ਹਾਂ ’ਤੇ ਪੱਛਮੀ ਬੰਗਾਲ ਦੀ ਬਸ਼ੀਰਹਾਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰੇਖਾ ਪਾਤਰਾ ਦੀ ਨਿੱਜੀ ਜਾਣਕਾਰੀ ‘ਐਕਸ’ ’ਤੇ ਸਾਂਝੀ ਕਰਨ ਦਾ ਦੋਸ਼ ਲਾਇਆ।  -ਪੀਟੀਆਈ



News Source link

- Advertisement -

More articles

- Advertisement -

Latest article