33.1 C
Patiāla
Tuesday, May 7, 2024

ਕਾਂਗਰਸ ਵੱਲੋਂ ਪੰਜ ਉਮੀਦਵਾਰਾਂ ਦੀ ਨੌਵੀਂ ਸੂਚੀ ਜਾਰੀ – Punjabi Tribune

Must read


ਨਵੀਂ ਦਿੱਲੀ, 29 ਮਾਰਚ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਪੰਜ ਉਮੀਦਵਾਰਾਂ ਦੀ ਨੌਵੀਂ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਸੀਨੀਅਰ ਆਗੂ ਸੀਪੀ ਜੋਸ਼ੀ ਨੂੰ ਰਾਜਸਥਾਨ ਦੇ ਭੀਲਵਾੜਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਕਰਨਾਟਕ ਦੇ ਚਿੱਕਬੱਲਾਪੁਰ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਐੱਮ. ਵੀਰੱਪਾ ਮੋਇਲੀ ਦੀ ਥਾਂ ਰਕਸ਼ਾ ਰਮੱਈਆ ’ਤੇ ਦਾਅ ਖੇਡਿਆ ਹੈ।  ਉਧਰ ਜੋਸ਼ੀ ਨੂੰ ਦਾਮੋਦਰ ਗੁਰਜਰ ਦੀ ਥਾਂ ਭੀਲਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦੋਂਕਿ ਗੁਰਜਰ ਨੂੰ ਸੁਦਰਸ਼ਨ ਰਾਵਤ ਦੀ ਥਾਂ ਰਾਜਸਮੰਦ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਤੋਂ ਇਲਾਵਾ ਈ. ਤੁਕਾਰਾਮ ਬੇਲਾਰੀ (ਐੱਸਟੀ) ਅਤੇ ਸੁਨੀਲ ਬੋਸ ਚਾਮਰਾਜਨਗਰ (ਐੱਸਸੀ) ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਕੁੱਲ ਉਮੀਦਵਾਰਾਂ ਦੀ ਗਿਣਤੀ 211 ਹੋ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article